
ਕਪੂਰਥਲਾ, 03 ਅਪ੍ਰੈਲ (ਗੌਰਵ ਮੜੀਆ) : ਨਵੀਂ ਅਲਾਟਮੈਂਟ ਦੇ ਬਾਵਜੂਦ ਨਵੇਂ ਸੈਸ਼ਨ 26- 27 ਲਈ ਜਿਲਾ ਕਪੂਰਥਲਾ ਦਾ 70 ਫੀਸਦੀ ਇਲਾਕਾ ਮਹਿੰਗੀ ਸਰਕਾਰੀ ਫੀਸ ਅਤੇ ਨਾਜਾਇਜ਼ ਸ਼ਰਾਬ ਮਾਫੀਆ ਤੇ ਐਕਸਾਈਜ਼ ਮਹਿਕਮਾ ਦੀ ਪਕੜ ਨਾ ਹੋਣ ਕਾਰਨ ਇਤਿਹਾਸ ਚ ਪਹਿਲੀ ਵਾਰ ਸ਼ਰਾਬ ਠੇਕੇਦਾਰਾਂ ਨੇ ਮੂੰਹ ਮੋੜ ਲਿਆ ਸੀ ਜਿਕਰਯੋਗ ਹੈ ਕਿ ਪੰਜਾਬ ਭਰ ਚ 31 ਮਾਰਚ ਨੂੰ ਸ਼ਰਾਬ ਦੇ ਠੇਕੇ ਭੰਗ ਹੋਕੇ ਸ਼ਰਾਬ ਠੇਕਦਾਰਾਂ ਨੂੰ ਨਵੇਂ ਠੇਕੇ ਦਿੱਤੇ ਗਏ ਹਨ ਪ੍ਰੰਤੂ ਮਹਿੰਗੀ ਫੀਸਾਂ ਅਤੇ ਨਾਜਾਇਜ਼ ਸ਼ਰਾਬ ਮਾਫੀਏ ਦੀ ਮਾਰ ਕਾਰਨ ਕਾਫੀ ਠੇਕੇ ਨਵੇਂ ਸਿਰ ਤੋਂ ਨਹੀਂ ਚੜ ਸਕੇ ਜੇਕਰ ਜਿਲਾ ਕਪੂਰਥਲਾ ਦੀ ਗੱਲ ਕਰੀਏ ਤੇ ਰਮਨ ਗਰੁੱਪ ਦੀ ਕੰਪਨੀਆਂ ਨੇ ਨਵੀਂ ਫੀਸ ਦੇਕੇ ਆਪਣਾ ਪੁਰਾਣਾ ਗਰੁੱਪ ਕਪੂਰਥਲਾ ਦਿਹਾਤੀ ਅਤੇ
ਸੁਲਤਾਨਪੁਰ ਲੋਧੀ ਸਰਕਲ ਇਕ ਸਾਲ ਲਈ ਫਿਰ ਲੈ ਲਿਆ ਪ੍ਰੰਤੂ ਬਾਕੀ ਜਿਸਨੂੰ ਕਪੂਰਥਲਾ ਸ਼ਾਲੀਮਾਰ ਸਰਕਲ ਕਿਹਾ ਜਾਂਦਾ ਹੈ ਇਸਨੂੰ ਨਾ ਤੇ ਪੁਰਾਣੇ ਅਤੇ ਨਾ ਹੀ ਕਿਸੇ ਨਵੇਂ ਠੇਕੇਦਾਰ ਨੇ ਲੈਣ ਦੀ ਹਿੰਮਤ ਕੀਤੀ ਹੈ ਇਸੇ ਤਰ੍ਹਾਂ ਭੁਲੱਥ,ਬੇਗੋਵਾਲ,ਨਡਾਲਾ,ਸੁਭਾਨਪੁਰ ,ਫਗਵਾੜਾ ਕਰੀਬ 70 ਫੀਸਦੀ ਤੋਂ ਵੱਧ ਇਲਾਕਾ ਖਾਲੀ ਪਿਆ ਸੀ ਰਮਨ ਗਰੁੱਪ ਅਤੇ ਐਕਸਾਈਜ਼ ਮਹਿਕਮੇ ਦੀ ਕਾਫੀ ਹੋਈਆਂ ਮੀਟਿੰਗ ਤੋਂ ਬਾਦ ਰਮਨ ਗਰੁੱਪ ਵਲੋਂ ਸਰਕਾਰੀ ਕੀਤੀ ਫੀਸ ਵਿੱਚੋ 13 ਫੀਸਦੀ ਫੀਸ ਘਟਾਕੇ ਅਤੇ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਐਕਸਾਈਜ਼ ਮਹਿਕਮੇ ਦਾ ਸਖਤ ਰੁੱਖ ਅਪਨਾਉਣ ਦੇ ਵਾਅਦੇ ਨਾਲ ਰਮਨ ਗਰੁੱਪ ਨੇ ਕਪੂਰਥਲਾ ਸ਼ਾਲੀਮਾਰ ਸਰਕਲ, ਭੁਲੱਥ, ਬੇਗੋਵਾਲ, ਸੁਭਾਨਪੁਰ, ਨਡਾਲਾ ਦੇ ਠੇਕੇ ਲੈ ਲਏ ਹਨ। ਜਿਸ ਨਾਲ ਜਿਲਾ ਕਪੂਰਥਲਾ ਦੇ ਐਕਸਾਈਜ਼ ਮਹਿਕਮੇ ਦੀ ਡੁੱਬਦੀ ਬੇੜੀ ਨੂੰ ਰਮਨ ਗਰੁੱਪ ਨੇ ਪਾਰ ਲਗਾ ਦਿੱਤਾ ਹੈ ਹੁਣ ਇਕੱਲਾ ਫਗਵਾੜਾ ਸਰਕਲ ਖਾਲੀ ਪਿਆ ਹੈ ਹੋ ਸਕਦਾ ਹੈ ਇਹ ਵੀ ਰਮਨ ਗਰੁੱਪ ਦੇ ਨਾਮ ਹੀ ਹੋ ਜਾਵੇ।













