ताज़ा खबरपंजाब

ਨਾਕੇ ਤੇ ਤਾਇਨਾਤ ਪੰਜਾਬ ਪੁੱਲਿਸ ਦੇ ASI ਦੀ ਗੋਲੀ ਲੱਗਣ ਨਾਲ ਹੋਈ ਮੌਤ

ਸ਼੍ਰੀ ਗੋਇੰਦਵਾਲ ਸਾਹਿਬ, 23 ਜੂਨ (ਬਿਊਰੋ) : ਕਪੂਰਥਲਾ ਚੌਕ ਗੋਇੰਦਵਾਲ ਸਾਹਿਬ (ਜ਼ਿਲ੍ਹਾ ਤਰਨਤਾਰਨ) ਵਿੱਖੇ ਨਾਕੇ ’ਤੇ ਤਾਇਨਾਤ ਸਥਾਨਕ ਰੈਂਕ ਦੇ ਥਾਣੇਦਾਰ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧ ’ਚ ਡੀ.ਐਸ.ਪੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਸਥਾਨਕ ਰੈਂਕ ਦਾ ਏ.ਐਸ.ਆਈ. ਬਖਸ਼ੀਸ਼ ਸਿੰਘ ਸਵੇਰੇ 8 ਵਜੇ ਕਪੂਰਥਲਾ ਚੌਕ ਸ਼੍ਰੀ ਗੋਇੰਦਵਾਲ ਸਾਹਿਬ ਨਾਕੇ ‘ਤੇ ਡਿਊਟੀ ਦੇਣ ਲਈ ਪਹੁੰਚਿਆ ਸੀ।

ਸੂਤਰਾਂ ਅਨੁਸਾਰ ਡਿਊਟੀ ਦੌਰਾਨ ਕਮਰੇ ਅੰਦਰ ਮੌਜੂਦ ਐਸ.ਐਲ.ਆਰ. ਰਾਈਫਲ ਦੀ ਗਰਦਨ ਨੇੜੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬਖ਼ਸ਼ੀਸ਼ ਸਿੰਘ ਨਾਲ ਇਹ ਘਟਨਾ ਸਵੇਰ ਦੀ ਡਿਊਟੀ ਸ਼ਿਫਟ ਸ਼ੁਰੂ ਹੋਣ ਸਮੇਂ ਵਾਪਰੀ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਬਹੁਤ ਦਿਆਲੂ ਅਤੇ ਇਮਾਨਦਾਰ ਵਿਅਕਤੀ ਸਨ। ਇਸ ਦੋਰਾਨ ਮੌਕੇ ਤੇ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੁਲਸ ਨੇਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Back to top button