ताज़ा खबरपंजाब

ਗੁਰੂ ਗ੍ਰੰਥ ਸਾਹਿਬ ਜੀ ਦਾ ਰਈਆ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਬਾਬਾ ਬਕਾਲਾ ਸਾਹਿਬ 12 ਸਤੰਬਰ ( ਸੁਖਵਿੰਦਰ ਬਾਵਾ) : ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਈਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਸ਼ਰਧਾ ਤੇ ਭਾਵਨਾ ਮਨਾਇਆ ਗਿਆ ਜਿਸ ਵਿੱਚ ਸਵੇਰੇ ਭੋਗ ਪੈਣ ਤੋਂ ਉਪਰੰਤ ਬਾਬਾ ਹਰਜੀਤ ਸਿੰਘ ਜੀ ਦੇ ਮੁੱਖਵਾਕ ਲੈਣ ਤੋਂ ਉਪਰੰਤ ਕੀਰਤਨੀ ਜੱਥਾ ਬੀਬੀ ਪਲਕਪ੍ਰੀਤ ਕੌਰ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ ਉਸ ਤੋਂ ਉਪਰੰਤ ਬੀਬੀ ਭਾਨੀ ਸੇਵਾ ਸੋਸਾਇਟੀ ਵੱਲੋਂ ਹਰ ਜਸ ਕੀਤਾ ਗਿਆ। ਉਸ ਤੋਂ ਉਪਰੰਤ ਪੰਥ ਦੇ ਮਹਾਨ ਕਥਾਵਾਚਕ ਭਾਈ ਮਨਜਿੰਦਰ ਸਿੰਘ ਜੀ ਅਠਵਾਲ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾਂ ਨੇ ਹਾਜਰੀ ਭਰ ਕੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ।

ਜਿਸ ਵਿੱਚ ਪ੍ਰਧਾਨ ਸਰਤਾਜ ਸਿੰਘ ਖਾਲਸਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਸਾਰੀ ਸੰਗਤ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਗੁਰੂ ਘਰ ਦੇ ਜਨਰਲ ਸੈਕਟਰੀ ਤਰਸੇਮ ਸਿੰਘ, ਅਤੇ ਮੰਗਲ ਸਿੰਘ ਜੀ ਮੇਵਾ ਸਿੰਘ ਜੀ ਖਾਲਸਾ,ਖਜਾਨਚੀ ਸਲਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਸਹਾਇਕ ਖਜਾਨਚੀ ਸਰਬਜੀਤ ਸਿੰਘ ਮੁੱਖ ਸਲਾਹਕਾਰ ਬਲਦੇਵ ਸਿੰਘ ਰੰਧਾਵਾ ਗਿਆਨੀ ਬਲਵਿੰਦਰ ਸਿੰਘ ਜੀ ਜਸਵੰਤ ਸਿੰਘ ਖਹਿਰਾ ਸੁਖਦੇਵ ਸਿੰਘ ਜੀ ਦਵਿੰਦਰ ਸਿੰਘ ਜੀ ਮੁਖਤਾਰ ਸਿੰਘ ਜੀ ਕਸ਼ਮੀਰ ਸਿੰਘ ਜੀ ਤਰਸੇਮ ਸਿੰਘ ਭਾਈ ਸਾਬਕਾ ਪ੍ਰਧਾਨ ਜੱਸਾ ਸਿੰਘ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਗੁਰਲਾਲ ਸਿੰਘ , ਅਵਤਾਰ ਸਿੰਘ, ਫੌਜੀ ਸਾਹਿਬ, ਗੁਰ ਪ੍ਰਤਾਪ ਸਿੰਘ, ਉੱਘੇ ਸਮਾਜ ਸੇਵੀ ਸੁਖਵਿੰਦਰ ਸਿੰਘ ਮੱਤੇਵਾਲ, ਜਸਪ੍ਰੀਤ ਸਿੰਘ ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰੀ ਸਿੰਘ, ਬਲਵਿੰਦਰ ਸਿੰਘ ਇਟਲੀ, ਮਨਪ੍ਰੀਤ ਸਿੰਘ ਹੋਰ ਬੇਅੰਤ ਸੰਗਤਾਂ ਨੇ ਹਾਜਰੀ ਭਰ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਿਸ ਵਿੱਚ ਬਾਬਾ ਅਰਜਨ ਸਿੰਘ ਬਾਬਾ ਅੰਮ੍ਰਿਤ ਸਿੰਘ ਬਾਬਾ ਰਣਜੀਤ ਸਿੰਘ ਵੱਲੋਂ ਜੈਕਾਰਿਆਂ ਦੀ ਗੂਜ ਨਾਲ ਗੁਰੂ ਸਾਹਿਬ ਦਾ ਦਿਹਾੜਾ ਮਨਾਇਆ ਜਿਸ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਇਸ ਤੋਂ ਬਾਅਦ ਗੁਰੂ ਘਰ ਦੀਆਂ ਚੱਲ ਰਹੀਆਂ ਇਮਾਰਤਾਂ ਦੀ ਸੇਵਾ ਸਾਬਕਾ ਪ੍ਰਧਾਨ ਜੱਸਾ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ ਇਸ ਮੌਕੇ ਬੇਅੰਤ ਸੰਗਤਾਂ ਨੇ ਇਮਾਰਤ ਦੀ ਸੇਵਾ ਵਿੱਚ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Show More

Related Articles

Leave a Reply

Your email address will not be published. Required fields are marked *

Back to top button