ताज़ा खबरपंजाब

IPL ਕ੍ਰਿਕਟ ਮੈਚਾਂ ਤੇ ਪੈਸੇ ਲਗਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 9 ਜੂਆਰੀ ਗ੍ਰਿਫਤਾਰ

2,68,500/—ਰੁਪਏ ਦੇ ਟੋਕਨ, 56,500/—ਰੁਪਏ ਦੀ ਨਗਦੀ, 1 ਲੈਪਟਾਪ, 5 ਮੋਬਾਇਲ ਫੋਨ ਆਦਿ ਸਮਾਨ ਕੀਤਾ ਬਰਾਮਦ

ਮਾਨਸਾ, 08 ਮਈ (ਬਿਊਰੋ) : ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ 9 ਮੁਲਜਿਮਾਂ ਨੂੰ ਆਈ.ਪੀ.ਐਲ. ਕ੍ਰਿਕਟ ਮੈਚਾਂ *ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌਕਾ ਪਰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।

ਜਿਹਨਾਂ ਪਾਸੋਂ 2,68,500/—ਰੁਪਏ ਦੇ ਟੋਕਨ, 56,500/—ਰੁਪਏ ਦੀ ਨਗਦੀ, 1 ਲੈਪਟੋਪ, 1 ਗਿਲਾਸ ਲੈਦਰ, 20 ਲੁਡੋ, 1 ਰਜਿਸਟਰ ਸਮੇਤ ਬਾਲ ਪੈਨ ਅਤੇ 5 ਮੋਬਾਇਲ ਫੋਨ ਆਦਿ ਸਮਾਨ ਦੀ ਬਰਾਮਦਗੀ ਕੀਤੀ ਗਈ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਸੀ.ਆਈ.ਏ.
ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਅਤ ੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਸੈਂਟਰਲ ਪਾਰਕ
ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਜੂਆਬਾਜ ਵਿਅਕਤੀ ਭੋਲੇ ਭਾਂਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ
ਆਈ.ਪੀ.ਐਲ. ਕ੍ਰਿਕਟ ਮੈਂਚਾ ਦੀ ਚੱਲ ਰਹੀ ਸੀਰੀਜ *ਤੇ ਲੈਪਟਾਪ ਅਤ ੇ ਮੋਬਾਇਲ ਫੋਨਾਂ ਰਾਹੀ ਵੱਡੇ ਪੱਧਰ ਤੇ ਮੈਚ ਤੇ
ਪੈਸੇ ਲਗਾ ਕੇ ਜੂਆ ਖੇਡ ਕੇ ਉਹਨਾਂ ਨਾਲ ਠੱਗੀ ਮਾਰਦੇ ਹਨ। ਜਿਸਤ ੇ 9 ਮੁਲਜਿਮਾਂ ਦੀਪਕ ਕੁਮਾਰ ਪੁੱਤਰ ਰੁਲਦੂ ਰਾਮ,
ਰੋਹਿਤ ਜਿੰਦਲ ਪੁੱਤਰ ਜੋਗਿੰਦਰਪਾਲ, ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ, ਰਾਮੇਸ਼ ਕੁਮਾਰ ਪੁੱਤਰ ਦੇਸ ਰਾਜ, ਦੀਪਕ
ਕੁਮਾਰ ਪੁੱਤਰ ਗਨੇਸ਼ ਚੰਦ, ਰਾਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ, ਓਮ ਪ੍ਰਕਾਸ਼ ਪੁੱਤਰ ਹਰੀ ਚੰਦ, ਭੂਸ਼ਨ ਕੁਮਾਰ ਪੁੱਤਰ
ਸੁਰਿੰਦਰ ਕੁਮਾਰ ਅਤ ੇ ਅਜੇ ਕੁਮਾਰ ਪੁੱਤਰ ਬੱਬਰ ਮਿੱਤਲ ਵਾਸੀਅਨ ਮਾਨਸਾ ਵਿਰੁੱਧ ਮੁਕੱਦਮਾ ਨੰਬਰ 83 ਮਿਤੀ
07—05—2022 ਅ/ਧ 13/3/67 ਜੂਆ ਐਕਟ ਅਤ ੇ 420 ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕਰਾਇਆ
ਗਿਆ।

ਸ:ਥ: ਗੁਰਤ ੇਜ ਸਿੰਘ ਸੀ.ਆਈ.ਏ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ
ਹੋੲ ੇ ਮੌਕਾ ਪਰ ਰੇਡ ਕਰਕੇ ਉਕਤ 9 ਮੁਲਜਿਮਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਆਈ.ਪੀ.ਐਲ. ਕ੍ਰਿਕਟ ਮੈਂਚਾ ਤੇ ਪੈਸੇ ਲਗਵਾ ਕੇ ਜੂਆ ਖੇਡਦਿਆਂ ਨੂੰ ਮੌਕਾ ਪਰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ 1 ਗਿਲਾਸ ਲੈਦਰ, 20 ਲੁਡੋ, 1000 ਰੁਪਏ ਵਾਲੇ 170 ਲਾਲ ਟੋਕਨ, 500 ਰੁਪੲ ੇ ਵਾਲੇ 190 ਹਰੇ ਟੋਕਨ, 100 ਰੁਪੲ ੇ ਵਾਲੇ 35 ਯੈਲੋ ਟੋਕਨ, 1 ਲੈਪਟੌਪ, 1
ਰਜਿਸਟਰ ਸਮੇਤ ਬਾਲ ਪੈਨ, 5 ਮੋਬਾਇਲ ਫੋਨ ਅਤੇ 56,500/—ਰੁਪੲ ੇ ਦੀ ਨਗਦੀ ਬਰਾਮਦ ਕੀਤੀ ਗਈ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼
ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ ਅਤੇ ਇਹਨਾਂ ਨਾਲ ਹੋਰ ਕਿਹਨਾਂ ਕਿਹਨਾਂ ਦੀ ਸਮੂਲੀਅਤ ਹੈ, ਜਿਹਨਾ ਪਾਸੋਂ ਹੋਰ
ਖੁਲਾਸੇ ਹੋਣ ਦੀ ਸੰਭਾਂਵਨਾ ਹੈ।

Related Articles

Leave a Reply

Your email address will not be published. Required fields are marked *

Back to top button