
ਮਲੋਟ, 11 ਅਗਸਤ ( ਜਗਦੀਪ ਧਵਨ) : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇਨਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਅਜੋਕੇ ਦੌਰ ਵਿੱਚ ਚੱਲ ਰਹੇ ਕੰਪਿਊਟਰ ਵਿਸ਼ੇ ਨਾਲ ਸਬੰਧਤ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਵੱਖ ਵੱਖ ਸੈਮੀਨਾਰ ਵਰਕਸ਼ਾਪਾਂ ਦੀ ਲੜੀ ਚੱਲ ਰਹੀ ਹੈ। ਇਸੇ ਲੜੀ ਤਹਿਤ ਮਿਮਿਟ ਦੇ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਜ਼ੈਸਟ ਕਲੱਬ ਵੱਲੋਂ ਆਰਟੀਫਿਸ਼ਅਲ ਇੰਟੈਲੀਜੈਂਸੀ ਵਿਸ਼ੇ ਨਾਲ ਸੰਬੰਧਿਤ ਵਰਕਸ਼ਾਪ ਕਰਵਾਈ ਗਈ l
ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਜਸਟ ਕਲੱਬ ਦੇ ਕੋਡੀਨੇਟਰ ਗੁਰਪ੍ਰੀਤ ਸਿੰਘ ਸੋਨੀ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸੀ ਵਿਸ਼ੇ ਨਾਲ ਸਬੰਧਤ ਪੜ੍ਹਾਈ ਅਤੇ ਤਕਨੀਕ ਨੂੰ ਪੂਰੀ ਦੁਨੀਆਂ ਵਿੱਚ ਅਪਨਾਇਆ ਜਾ ਰਿਹਾ ਹੈ l ਵਿਦਿਆਰਥੀਆਂ ਨੂੰ ਆਰਟੀਫਿਸ਼ਅਲ ਇੰਟੈਲੀਜੈਂਸੀ ਨਾਲ ਜਾਣੂ ਕਰਵਾਉਣ ਲਈ ਵੱਖ-ਵੱਖ ਐਪਲੀਕੇਸ਼ਨ ਅਤੇ ਵੱਖ ਵੱਖ ਮਾਡਲ ਤਿਆਰ ਕਰਨ ਲਈ ਨੈਕਟ ਵੇਵ ਕੰਪਨੀ ਨਾਲ ਮਿਲ ਕੇ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਨੈਕਟ ਵੇਵ ਕੰਪਨੀ ਦੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਰੀਵਨਾਥ ਗੋਪੀ ਚੌਧਰੀ ਜੋ ਕਿ ਆਈਆਈਟੀ ਗੁਹਾਟੀ ਤੇ ਅਲੂਮਨੀ ਹਨ ਅਤੇ ਕਲਾਊਡ ਨਾਲ ਸਬੰਧਤ ਏਆਈ ਐਪਲੀਕੇਸ਼ਨ ਬਣਾਉਣ ਦੇ ਮਾਹਰ ਹਨ, ਵੱਲੋਂ ਵਿਦਿਆਰਥੀਆਂ ਨੂੰ ਜਨਰੇਟਿਵ ਏਆਈ ਅਤੇ ਐਲਐਲਐਮ ਦੇ ਵੱਖ ਵੱਖ ਮਾਡਲ ਤਿਆਰ ਕਰਵਾਏ ਗਏ l
ਇਸ ਮੌਕੇ ਸੰਸਥਾ ਤੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਏ ਗਏ ਇਸ ਅਤੀ ਆਧੁਨਿਕ ਵਰਕਸ਼ਾਪ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਅਤੀ ਆਧੁਨਿਕ ਵਿਸ਼ਿਆ ਉੱਪਰ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਈਟੀ ਵਿਭਾਗ ਦੇ ਡਾ. ਵਿਕਾਸ ਸਿੰਗਲਾ, ਡਾ. ਨਵਦੀਪ ਲਤਾ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ 100 ਤੋ ਵੱਧ ਵਿਦਿਆਰਥੀਆ ਨੇ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਏ l










