ताज़ा खबरपंजाब

ਖਲਚੀਆਂ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਲੈਕੇ ਗਸ਼ਤ ਤੇਜ਼ : ਐਸ਼ ਐਂਚ ਓ ਮੁਖਤਿਆਰ ਸਿੰਘ

ਵੱਖ-ਵੱਖ ਥਾਵਾਂ ਤੇ ਨਾਕੇ ਲਗਾਕੇ ਵਾਹਨਾਂ ਦੀ ਕੀਤੀ ਜਾਂ ਰਹੀ ਹੈ ਚੈਕਿੰਗ : ਥਾਣਾ ਮੁਖੀ

ਬਾਬਾ ਬਕਾਲਾ, 10 ਅਗਸਤ (ਸੁਖਵਿੰਦਰ ਬਾਵਾ) : ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਕੰਵਲਜੀਤ ਸਿੰਘ ਚਾਹਲ ਦੇ ਹੁਕਮਾਂ ਅਤੇ ਬਾਬਾ ਬਕਾਲਾ ਦੇ ਡੀਐੱਸਪੀ ਸੁਖਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਖਲਚੀਆਂ ਦੇ ਮੁਖੀ ਐਸ਼ ਐਂਚ ਓ ਮੁਖਤਿਆਰ ਸਿੰਘ ਦੀ ਅਗਵਾਈ ਹੇਠ 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਟੀਮਾਂ ਬਣਾਕੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।

ਥਾਣਾ ਖਲਚੀਆਂ ਦੇ ਅਧੀਨ ਆਉਂਦੇ ਪਿੰਡਾਂ ਅਤੇ ਵੱਖ-ਵੱਖ ਥਾਵਾਂ ਉੱਤੇ ਦਿਨ ਅਤੇ ਰਾਤ ਵਾਹਨਾਂ ਦੀ ਤਲਾਸ਼ੀ ਦੌਰਾਨ ਐਸ਼ ਐਂਚ ਓ ਮੁਖਤਿਆਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੱਖੋ-ਵੱਖ ਕ਼ਸਬੇ ਸ਼ਹਿਰਾਂ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਗ਼ਲਤ ਅਨਸਰਾਂ ਨੂੰ ਨੱਥ ਪਾਉਣ ਲਈ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸਿਆ ਨਹੀਂ ਜਾਵੇਗਾ।

ਐਸ਼ ਐਂਚ ਓ ਮੁਖਤਿਆਰ ਸਿੰਘ ਨੇ ਕਿਹਾਂ ਕਿ ਥਾਣਾ ਸ਼ੇਰਪੁਰ ਅਧੀਨ ਆਉਂਦੇ ਸਮੂਹ ਪਿੰਡਾਂ ਅੰਦਰ ਗ੍ਰਾਮ ਪੰਚਾਇਤਾਂ, ਸਮਾਜਸੇਵੀ ਲੋਕਾਂ ਦੀ ਮੱਦਦ ਨਾਲ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦਿਨ-ਰਾਤ ਨਾਕਾਬੰਦੀ ਕਰਕੇ ਕਸਬੇ ਵਿੱਚ ਆਉਣ ਜਾਣ ਵਾਲਿਆਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਹਰ ਚੌਕ ਚੁਰਾਹੇ, ਪਿੰਡਾਂ ਅੰਦਰ ਹਰ ਥਾਂ ਉੱਤੇ ਗੈਹਿਰੀ ਨਜ਼ਰ ਰੱਖੀ ਜਾਂ ਰਹੀਂ ਹੈ।

ਐਸ ਐਚ ਓ ਮੁਖਤਿਆਰ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਵਾਹਨ / ਵਿਅਕਤੀ ਨਜ਼ਰ ਆਉਣ ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਇਸ ਮੌਕੇ ਐਸਐਚਓ ਮੁਖਤਿਆਰ ਸਿੰਘ, ਏਐਸਆਈ ਤਜਿੰਦਰ ਸਿੰਘ,ਏਐਸਆਈ ਸੁਖਵਿੰਦਰ ਸਿੰਘ,ਹਰਦਿਆਲ ਸਿੰਘ, ਏਐਸਆਈ ਮੇਜਰ ਸਿੰਘ, ਮਾਨਵਦੀਪ ਸਿੰਘ, ਅਮੋਲਕ ਸਿੰਘ, ਕਿਰਨਬੀਰ ਕੌਰ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button