
ਕਪੂਰਥਲਾ, 21 ਅਪ੍ਰੈਲ (ਗੌਰਵ ਮੜੀਆ) : ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਪੁਰਾਣੀ ਸਬਜ਼ੀ ਮੰਡੀ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜੱਥੇਦਾਰ ਸੁਖਜਿੰਦਰ ਸਿੰਘ ਬੱਬਰ ਦੇ ਉੱਦਮ ਸਦਕਾ ਮਹਾਨ ਕੀਰਤਨ ਦਰਬਾਰ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰੂ ਨਾਨਕ ਨਿਸ਼ਕਾਮ ਕੀਰਤਨ ਸਭਾ ਦੇ ਭਾਈ ਵਰਿਆਮ ਸਿੰਘ ਕਪੂਰ,ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਤਰਲੋਕ ਸਿੰਘ ਦੇ ਜਥੇ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਦੇ ਜਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਆਤਮਿਕ ਮਾਹੌਲ ਸਿਰਜਿਆ।

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਸੰਗਤ ਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਤੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਹਰਜੀਤ ਸਿੰਘ ਭਾਟੀਆ ਨੇ ਨਿਭਾਈ।
ਇਸ ਮੌਕੇ ਜੱਥੇਦਾਰ ਬੱਬਰ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੰਗਰਾਂਵਾਲਾ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ,ਅਕਾਲੀ ਦਲ ਦੇ ਹਲਕਾਇਚਾਰਜ ਐਚ. ਐਸ. ਵਾਲੀਆ,ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜਵਾਲ,ਜਥੇਦਾਰ ਜਸਵਿੰਦਰ ਸਿੰਘ ਬੋਤਰਾ,ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਅਜੇ ਬਬਲਾ,ਇੰਦਰਪਾਲ ਸਿੰਘ ਭਾਟੀਆ,

ਗੁਰਪ੍ਰੀਤ ਸਿੰਘ ਬੰਟੀ ਵਾਲੀਆ,ਦਿਹਾਤੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਖਾਣੋਵਾਲ,ਵਿਧੀ ਭਾਟੀਆ,ਬੋਹੜ ਸਿੰਘ,ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਕੇਵਰ ਇਕਬਾਲ ਸਿੰਘ,ਸੁਪਰਡੈਂਟ ਸਤਬੀਰ ਸਿੰਘ ਚੰਦੀ,ਤੇਜਵੰਤ ਸਿੰਘ,ਵਿਸ਼ਵ ਹਿੰਦੂ ਪਰਿਸ਼ਦ ਤੋਂ ਸੁਬਾਸ਼ ਮੁਕਰੰਦੀ ਜੀ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜੋਗਿੰਦਰ ਤਲਵਾੜ,ਡਿਪਟੀ ਕਮਿਸ਼ਨਰ ਦੇ ਪੀ.ਏ.ਦਵਿੰਦਰਪਾਲ ਸਿੰਘ ਆਹੂਜਾ, ਰਾਜਬੀਰ ਸਿੰਘ ਵਾਲੀਆ,ਨਵਜੀਤ ਸਿੰਘ ਰਾਜੂ, ਕੰਵਲਜੀਤ ਸਿੰਘ ਭਾਟੀਆ,ਗੁਰਪ੍ਰੀਤ ਸਿੰਘ ਸੇਨਾ,
ਗਗਨਦੀਪ ਸਿੰਘ,ਗੁਰਪ੍ਰੀਤ ਸਿੰਘ ਬੱਬਲੂ, ਦਵਿੰਦਰ ਸਿੰਘ ਦੇਵ,ਮਨਮੋਹਨ ਸਿੰਘ,ਜਸਬੀਰ ਸਿੰਘ ਰਾਣਾ,ਭਾਈ ਮੋਹਕਮ ਛਹਿਬਰ ਸਿੰਘ, ਹਰਦਿਆਲ ਸਿੰਘ ਜੀਤਾ,ਗੁਰਬਖਸ਼ ਸਿੰਘ ਕਾਲਾ,ਸੁਖਜੀਤ ਸਿੰਘ ਵਾਲੀਆ,ਬਾਬਾ ਲਾਲ ਸਿੰਘ, ਕੁਲਦੀਪ ਸਿੰਘ ਭੋਲਾ,ਨਿਰਮਲ ਸਿੰਘ,ਪ੍ਰੀਤ ਇੰਦਰ ਸਿੰਘ, ਪਰਮਜੀਤ ਸਿੰਘ ਸ਼ੇਖੂਪੁਰ,ਜਸਵਿੰਦਰ ਸਿੰਘ ਬਿੱਲਾ,ਜਗਮੀਤ ਸਿੰਘ,ਸਿਮਰਪ੍ਰੀਤ ਸਿੰਘ,ਸੋਨੀ ਭਾਟੀਆ,ਜੋਧ ਸਿੰਘ,ਜਸਪਾਲ ਸਿੰਘ ਖੁਰਾਣਾ, ਗੁਰਵਿੰਦਰ ਸਿੰਘ,ਹਰਪਾਲ ਸਿੰਘ,ਸੁਖਜੀਤ ਸਿੰਘ ਢੱਪਈ,ਸੁਖਵਿੰਦਰ ਸਿੰਘ ਪੱਪੂ,ਲਖਬੀਰ ਸਿੰਘ ਸਾਹੀ,ਬਾਬਾ ਲਾਲ ਸਿੰਘ,ਸੁਰਜੀਤ ਸਿੰਘ ਸਥਾਨਾ, ਸੰਤੋਖ ਸਿੰਘ ਤੇ ਹੋਰ ਹਾਜ਼ਰ ਸਨ।













