
ਕਪੂਰਥਲਾ, 02 ਅਪ੍ਰੈਲ (ਗੌਰਵ ਮੜੀਆ) : ਪੰਜਾਬ ਭਰ ਚ 31 ਮਾਰਚ ਨੂੰ ਸ਼ਰਾਬ ਦੇ ਠੇਕੇ ਭੰਗ ਹੋਕੇ ਸ਼ਰਾਬ ਠੇਕਦਾਰਾਂ ਨੂੰ ਨਵੇਂ ਠੇਕੇ ਦਿੱਤੇ ਗਏ ਹਨ ਪ੍ਰੰਤੂ ਮਹਿੰਗੀ ਫੀਸਾਂ ਅਤੇ ਨਾਜਾਇਜ਼ ਸ਼ਰਾਬ ਮਾਫੀਏ ਦੀ ਮਾਰ ਕਾਰਨ ਕਾਫੀ ਠੇਕੇ ਨਵੇਂ ਸਿਰ ਤੋਂ ਨਹੀਂ ਚੜ ਸਕੇ ਜਿਕਰਯੋਗ ਹੈ ਕਿ ਐਕਸਾਈਜ਼ ਮਹਿਕਮਾ ਪੰਜਾਬ ਵਲੋਂ 2026 -27 ਲਈ ਕੁੱਲ 207 ਗਰੁੱਪ ਸਨ ਜਿਹਨਾਂ ਚੋ 150 ਗਰੁੱਪ ਹੀ ਸਿਰੇ ਚੜ੍ਹਿਆ ਹੈ ਬਾਕੀ ਦੇ ਗਰੁੱਪ ਹਜੇ ਪੈਂਡਿੰਗ ਹੈ ਜੇਕਰ ਜਿਲਾ ਕਪੂਰਥਲਾ ਦੀ ਗੱਲ ਕਰੀਏ ਤੇ ਰਮਨ ਗਰੁੱਪ ਦੀ ਕੰਪਨੀਆਂ ਨੇ ਨਵੀਂ ਫੀਸ ਦੇਕੇ ਆਪਣਾ ਪੁਰਾਣਾ ਗਰੁੱਪ ਇਕ ਸਾਲ ਲਈ ਫਿਰ ਲੈ ਲਿਆ ਹੈ ਪ੍ਰੰਤੂ ਬਾਕੀ ਕਪੂਰਥਲਾ ਸ਼ਹਿਰੀ ਜਿਸਨੂੰ ਸ਼ਾਲੀਮਾਰ ਸਰਕਲ ਕਿਹਾ ਜਾਂਦਾ ਹੈ ਇਸਨੂੰ ਨਾ ਤੇ ਪੁਰਾਣੇ ਅਤੇ ਨਾ ਹੀ ਕਿਸੇ ਨਵੇਂ ਠੇਕੇਦਾਰ ਨੇ ਲੈਣ ਦੀ ਹਿੰਮਤ ਕੀਤੀ ਹੈ ਇਸੇ ਤਰ੍ਹਾਂ ਭੁਲੱਥ,ਬੇਗੋਵਾਲ,ਨਡਾਲਾ,ਸੁਭਾਨਪੁਰ ,ਫਗਵਾੜਾ ਕਰੀਬ 70 ਫੀਸਦੀ ਤੋਂ ਵੱਧ ਇਲਾਕਾ ਖਾਲੀ ਪਿਆ ਹੈ ਅਤੇ ਐਕਸਾਈਜ਼ ਮਹਿਕਮੇ ਨੇ ਨਵੇਂ ਨਾ ਚੜਨ ਵਾਲੇ ਠੇਕਿਆਂ ਤੇ ਵਿਭਾਗੀ ਸੀਲ ਲਗਾ ਦਿੱਤੀ ਹੈ ਸ਼ਰਾਬ ਠੇਕੇਦਾਰ ਮਾਹਿਰਾਂ ਨੇ ਦੱਸਿਆ ਕਿ ਕਪੂਰਥਲਾ ਸ਼ਾਲੀਮਾਰ ਸਰਕਲ
ਇਕ ਬਦਨਾਮ ਸਰਕਲ ਹੈ ਇਸ ਸਰਕਲ ਚ ਕਰੀਬ 20 ਤੋਂ ਵੱਧ ਸ਼ਰਾਬ ਬਲੈਕ ਕਰਨ ਵਾਲੇ ਮਾਫੀਆ ਰਾਜ ਕਰਦੇ ਹਨ ਜਿਸਨੂੰ ਖਤਮ ਕਰਨ ਲਈ ਪਿਛਲੇ ਠੇਕੇਦਾਰਾ ਨੇ ਐਕਸਾਈਜ਼ ਮਹਿਕਮਾ ਨੂੰ ਬਹੁਤ ਵਾਰ ਕਿਹਾ ਪ੍ਰੰਤੂ ਐਕਸਾਈਜ਼ ਮਹਿਕਮੇ ਦੀ ਢਿੱਲੀ ਕਾਰਜਸ਼ੇਲੀ ਕਾਰਨ ਅੱਜ ਨਤੀਜਾ ਲੋਕਾਂ ਦੇ ਸਾਹਮਣੇ ਹੈ ਜੇਕਰ ਗੱਲ ਕਰੀਏ ਕਿ ਨਾਜਾਇਜ਼ ਸ਼ਰਾਬ ਮਾਫੀਆ ਨੇ ਸ਼ਰਾਬ ਠੇਕੇਦਾਰਾ ਦੇ ਕਪੂਰਥਲਾ ਸਰਕਲ ਤੋਂ ਮੂੰਹ ਮੁੜਵਾਂ ਦਿੱਤਾ ਹੈਂ ਤੇ ਇਹ ਗੱਲ ਝੂਠ ਨਾ ਹੋਵੇਗੀ ਇਸੇ ਤਰ੍ਹਾਂ ਭੁਲੱਥ,ਬੇਗੋਵਾਲ,ਨਡਾਲਾ,ਸੁਭਾਨਪੁਰ ,ਫਗਵਾੜਾ ਇਲਾਕੇ ਵੀ ਸਰਕਾਰ ਦੀ ਮਹਿੰਗੀ ਫੀਸਾਂ,ਸ਼ਰਾਬ ਮਾਫੀਆ ਦੀ ਭੇਂਟ ਚੜ੍ਹਿਆ ਹੈ ਜੋਕਿ ਐਕਸਾਈਜ਼ ਮਹਿਕਮੇ ਨੂੰ ਸੋਚ ਵਿਚਾਰ ਕਾਰਨ ਦੀ ਗੱਲ ਹੈ ਹੋ ਸਕਦਾ ਹੈ ਸਰਕਾਰ ਘਟ ਫੀਸ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਦੇਣ ਦੀ ਪੁਰਜੋਜ਼ ਕੋਸ਼ਿਸ਼ ਕਰੇ।













