ताज़ा खबरपंजाब

ਭੁੱਨਰਹੇੜੀ ਤੋਂ ਕਿਸਾਨਾਂ ਦਾ ਜੱਥਾ ਗੁਲਜ਼ਾਰ ਸਿੰਘ ਸਾਬਕਾ ਸਰਪੰਚ ਭੁੰਨਰਹੇੜੀ ਦੀ ਅਗਵਾਈ ਹੇਠ ਦਿੱਲੀ ਧਰਨੇ ਵਿੱਚ ਹੋਇਆ ਸ਼ਾਮਿਲ

ਭੁੰਨਰਹੇੜੀ/ਪਟਿਆਲਾ 1 ਅਕਤੂਬਰ (ਕ੍ਰਿਸ਼ਨ ਗਿਰ) : ਅੱਜ ਵਿਧਾਨ ਸਭਾ ਹਲਕਾ ਸਨੌਰ ਜਿਲ੍ਹਾ ਪਟਿਆਲਾ ਦੇ ਪਿੰਡ ਭੁੱਨਰਹੇੜੀ ਤੋਂ ਕਿਸਾਨ ਆਗੂ ਸਾਬਕਾ ਸਰਪੰਚ ਗੁਲਜਾਰ ਸਿੰਘ ਕਾਲੀਰਾਉਣਾ, ਸੁਰਜੀਤ ਸਿੰਘ ਠੇਕੇਦਾਰ ਪਰੌੜ, ਰਵਿੰਦਰ ਸਿੰਘ ਕਾਲੀਰਾਉਣਾ,ਦਿੱਲੀ ਕਿਸਾਨ ਮੋਰਚੇ ਵਿੱਚ ਪਹੁੰਚੇ। ਇਸ ਸਮੇਂ ਗੁਲਜਾਰ ਸਿੰਘ ਭੁੱਨਰਹੇੜੀ ਕਾਲੀਰਾਉਣਾ ਨੇ ਦੱਸਿਆ ਕਿ ਕਿਸਾਨ ਮੋਰਚਿਆਂ ਵਿੱਚ ਝੋਨੇ ਦੇ ਸੀਜਨ ਵਿੱਚ ਵੀ ਇਕੱਠ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੋਰਚਿਆਂ ਵਿਖੇ ਕਿਸਾਨਾਂ ਵਿੱਚ ਪੂਰਾ ਜੋਸ ਹੈ ਅਤੇ ਕੇਂਦਰ ਸਰਕਾਰ ਨੇ ਜੇਕਰ ਕਿਸਾਨ ਮਜਦੂਰ ਵਿਰੋਧੀ ਕਾਲੇ ਕਾਨੂੰਨ ਜਲਦੀ ਵਾਪਿਸ ਨਾ ਲਏ ਤਾਂ ਬਾਰਡਰਾਂ ਦੀ ਵਜਾਏ ਮੋਦੀ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਕੇ ਹੀ ਵਾਪਿਸ ਪਰਤਾਂਗੇ।

Show More

Related Articles

Leave a Reply

Your email address will not be published. Required fields are marked *

Back to top button