
ਮਲੋਟ, 27 ਜੁਲਾਈ (ਜਗਦੀਪ ਧਵਨ) : ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ।ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਰਿਸ਼ਤਿਆਂ ਅਤੇ ਵਿਰਸੇ ਦਾ ਪ੍ਰਤੀਕ ਹੈ। ਇਨ੍ਹਾਂ ਮੇਲਿਆਂ ਵਿੱਚ ਗਿੱਧਾ, ਬੋਲੀਆਂ, ਪੀਂਘਾਂ, ਮਹਿੰਦੀ ਅਤੇ ਫੁਲਕਾਰੀ ਦੀਆਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਹਨ। ਸਮਾਗਮਾਂ ਦੌਰਾਨ ‘ਮਿਸਿਜ਼ ਤੀਜ’ ਅਤੇ ‘ਮਿਸਿਜ਼ ਪੰਜਾਬਣ’ ਵਰਗੇ ਮੁਕਾਬਲੇ ਕਰਵਾਏ ਜਾਂਦੇ ਹਨ।

ਇਸ ਵਾਰ ਵਿਰਸਾ ਪੰਜਾਬ ਦਾ ਤੀਜ ਮੇਲਾ ਮਿਤੀ 29 ਜੁਲਾਈ 2026 ਦਿਨ ਬੁੱਧਵਾਰ ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਮੰਡੀ ਹਰਜੀ ਰਾਮ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸੂਟ ਸਰਦਾਰਨੀ ਦੇ ਬੁਟੀਕ ਵੱਲੋਂ ਕਰਵਾਇਆ ਜਾ ਰਿਹਾ ਹੈ। ਤੀਆਂ ਲਈ ਵਧੀਆ ਖਾਣਾ, ਭੰਗੜਾ , ਗਿੱਧਾ, ਫੈਂਸੀ ਡਰੈੱਸ ਅਤੇ ਹੋਰ ਬਹੁਤ ਸਾਰੀਆਂ ਐਕਟੀਵਿਟੀ ਹੋਣਗੀਆਂ । ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ।










