Uncategorized

ਸਿੱਧੂ ਵਲੋਂ ਸਿਰਪਾਉ ਸਾਹਿਬ ਵਾਪਿਸ ਸਮਰਥਕਾਂ ਵੱਲ ਸੁੱਟੇ ਜਾਣ ਨੂੰ ਲੈਕੇ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਬਲਬੀਰ ਸਿੰਘ ਮੁੱਛਲ ਨੇ ਕਰੜੇ ਸ਼ਬਦਾਂ ਚ ਕੀਤੀ ਨਿੰਦਾ?

ਜੰਡਿਆਲਾ ਗੁਰੂ 23 ਜੁਲਾਈ(ਕੰਵਲਜੀਤ ਸਿੰਘ ਲਾਡੀ) : ਅਕਸਰ ਦੇਖਿਆ ਗਿਆ ਹੈ ਕਿ ਜਦੋ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਵਿਅਕਤੀ ਨੂੰ ਕੋਈ ਉੱਚ ਅਹੁਦਾ ਮਿਲ ਜਾਂਦਾ ਹੈ ਤਾਂ ਆਮ ਤੌਰ ਤੇ ਉਸਦੇ ਸਮਰਥਕ ਫੁੱਲਾਂ ਦੇ ਗੁਲਦਸਤੇ,ਮਿਠਾਈ ਜਾਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਉ ਸਾਹਿਬ ਭੇਟ ਕਰਦੇ ਹਨ ਜਿਸਨੂੰ ਬੜੇ ਆਦਰ ਸਤਿਕਾਰ ਨਾਲ ਸਾਂਭਕੇ ਵਿਅਕਤੀ ਅਪਨੇ ਘਰ ਲੈਕੇ ਜਾਂਦਾ ਹੈ ।

ਪਰ ਬੀਤੇ ਕੱਲ੍ਹ ਜਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਥਾਂ ਥਾਂ ਲੋਕਾਂ ਨੇ ਉਸਦਾ ਸੜਕ ਤੇ ਸਵਾਗਤ ਕੀਤਾ । ਸ਼ੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਵਿਚ ਪ੍ਰਧਾਨਗੀ ਦੇ ਨਸ਼ੇ ਵਿਚ ਚੂਰ ਸਿੱਧੂ ਵਲੋਂ ਸਿਰਪਾਉ ਸਾਹਿਬ ਵਾਪਿਸ ਸਮਰਥਕਾਂ ਵੱਲ ਸੁੱਟੇ ਜਾ ਰਹੇ ਹਨ । ਜਿਸਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਬਲਬੀਰ ਸਿੰਘ ਮੁੱਛਲ ਨੇ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹੋਏ ਕਿਹਾ ਕਿ ਸਿੱਧੂ ਨੂੰ ਖੁਸ਼ੀ ਵਿਚ ਇਹਨਾਂ ਵੀ ਪਾਗਲ ਨਹੀਂ ਹੋਣਾ ਚਾਹੀਦਾ , ਉਹ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਇਥੋਂ ਤੱਕ ਪਹੁੰਚਿਆ ਹੈ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਉ ਸਾਹਿਬ ਦਾ ਅਪਮਾਨ ਕਰ ਰਿਹਾ ਹੈ । ਇਸ ਲਈ ਉਸਨੂੰ ਗੁਰੂ ਘਰ ਦੀ ਹਜੂਰੀ ਚ ਮੁਆਫੀ ਮੰਗਣੀ ਪਵੇਗੀ

Show More

Related Articles

Leave a Reply

Your email address will not be published. Required fields are marked *

Back to top button