
ਦੋਸ਼ੀ ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ਼
ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ : ਐਸ.ਐਸ.ਪੀ ਗੌਰਵ ਤੂਰਾ
ਕਪੂਰਥਲਾ, 20 ਅਪ੍ਰੈਲ (ਗੌਰਵ ਮੜੀਆ) : ਨਾਜਾਇਜ਼ ਸ਼ਰਾਬ ਮਾਫੀਆ ਵਿਰੁੱਧ ਐਕਸਾਈਜ਼ ਮਹਿਕਮਾ ਵਲੋਂ ਛੇੜੀ ਮੁੰਹਿਮ ਤਹਿਤ ਕਪੂਰਥਲਾ ਦੇ ਮਾਰਕਫੈਡ ਚੋਂਕ ਵਿਖੇ ਐਕਸਾਈਜ਼ ਮਹਿਕਮਾ ਨੂੰ 19 ਅਪ੍ਰੈਲ ਦਿਨ ਐਤਵਾਰ ਨੂੰ ਰਾਤ ਕਰੀਬ ਸਵਾ ਅੱਠ ਵਜੇ ਗੁਪਤ ਸੂਚਨਾ ਮਿਲੀ ਸੀ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ ਅੱਜ ਵੀ ਇਹ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਵਿੱਚ ਨਾਜਾਇਜ਼ ਸ਼ਰਾਬ ਲੱਦਕੇ ਸ਼ੈਖੂਪੁਰ ਪਿੰਡ ਤੋਂ ਵਾਇਆ ਨਵੀ ਦਾਣਾ ਮੰਡੀ ਮਾਰਕਫੈਡ ਚੋਂਕ ਤੋਂ ਹੁੰਦਾ ਹੋਇਆ ਸ਼ਹਿਰ ਚ ਐਂਟਰ ਕਰ ਰਿਹਾ ਹੈ ਸੂਚਨਾ ਮਿਲਦੇ ਹੀ ਐਕਸਾਈਜ਼ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਮਾਰਕਫੈਡ ਚੋਂਕ ਵਿਖੇ ਨਾਕਾ ਲਗਾ ਲਿਆ ਜਦੋ ਸ੍ਹਾਮਣੇ ਤੋਂ ਸਿਲਵਰ ਰੰਗ ਦੀ ਸਵਿਫਟ ਗੱਡੀ ਆਉਂਦੀ ਦੇਖੀ ਤੇ ਟੀਮ ਨੇ ਹੱਥ ਦੇਕੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤੇ ਇੰਸਪੈਕਟਰ ਨੇ ਸਟ੍ਰੀਟ ਲਾਈਟ ਦੀ ਰੋਸ਼ਨੀ ਚ ਅੰਦਰ ਝਾਤੀ ਮਾਰੀ ਤੇ ਨਾਜਾਇਜ਼ ਸ਼ਰਾਬ ਦੀ ਖੇਪ ਨਾਲ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਗੱਡੀ ਚਲਾ ਰਿਹਾ ਸੀ
ਜਦੋ ਅਸੀਂ ਇਸਨੂੰ ਗੱਡੀ ਰੋਕ ਕੇ ਸਾਈਡ ਤੇ ਲਗਾਉਣ ਦਾ ਇਸ਼ਾਰਾ ਕੀਤਾ ਤੇ ਇਸਨੇ ਸ੍ਹਾਮਣੇ ਖੜੀ ਸਰਕਾਰੀ ਬਲੈਰੋ ਕੈੰਪਰ ਗੱਡੀ ਨੂੰ ਠੋਕਦੇ ਹੋਏ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਨੂੰ ਭਜਾ ਕੇ ਲੈ ਗਿਆ ਜਿਸ ਤੇ ਸਿਟੀ ਪੁਲਿਸ ਨੇ 221 ,132 ,324 (4) ਬੀ ਐਨ ਐਸ ਦੀ ਵੱਖ ਵੱਖ ਧਾਰਾਵਾਂ ਲਗਾਕੇ ਪਰਚਾ ਦੇ ਦਿੱਤਾ ਹੈ ਜਿਕਰਯੋਗ ਹੈ ਕਿ ਜਿਲਾ ਪੁਲਿਸ ਅਤੇ ਐਕਸਾਈਜ਼ ਵਲੋਂ ਮੁਸਤੈਦੀ ਨਾਲ ਨਾਜਾਇਜ਼ ਸ਼ਰਾਬ ਮਾਫੀਆ ਤੇ ਨੁਕੇਲ ਪਾਈ ਜਾ ਰਹੀ ਹੈ ਓਥੇ ਨਾਜਾਇਜ਼ ਸ਼ਰਾਬ ਮਾਫੀਆ ਦੇ ਹੋਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜੋ ਸਰਕਾਰੀ ਅਫਸਰਾਂ ਤੇ ਹੀ ਗੱਡੀ ਚੜਾਕੇ ਸਰਕਾਰੀ ਤ੍ਰੰਤਰ ਤੇ ਹਮਲਾ ਕਰ ਰਹੇ ਹਨ ਸ਼ਰਾਬ ਠੇਕੇਦਾਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤੇ ਓਹਨਾ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮੇਰੇ ਵਲੋਂ ਤੇ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਬੋਲਿਆ ਜਾ ਰਿਹਾ
ਜੋਕਿ ਨਾਜਾਇਜ਼ ਸ਼ਰਾਬ ਮਾਫੀਆ ਅੱਜ ਇਹਨਾਂ ਬੇਖੌਫ ਹੋ ਗਿਆ ਹੈ ਕਿ ਸਰਕਾਰੀ ਇੰਸਪੈਕਟਰ ਅਤੇ ਸਰਕਾਰੀ ਟੀਮ ਤੇ ਹੀ ਹਮਲਾ ਕਰਨਾ ਇਹਨਾਂ ਦੇ ਹੋਂਸਲੇ ਬੁਲੰਦ ਹੋਏ ਦੀ ਨਿਸ਼ਾਨੀ ਦੱਸਦਾ ਹੈ ਮੇਰੀ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਤੋਂ ਪੁਰਜ਼ੋਰ ਮੰਗ ਹੈ ਕਿ ਆਉਣ ਵਾਲੇ ਦਿਨਾਂ ਚ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਮੁੰਹਿਮ ਤੇਜ ਕਰਕੇ ਸ਼ਰਾਬ ਬਲੈਕੀਆ ਨੂੰ ਜੇਲਾਂ ਚ ਭੇਜਿਆ ਜਾਵੇ ਇਸ ਬਾਬਤ ਐਸ ਐਸ ਪੀ ਗੌਰਵ ਤੂਰਾ ਨਾਲ ਗੱਲ ਕੀਤੀ ਤੇ ਓਹਨਾ ਕਿਹਾ ਕਿ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਚ ਸ਼ਰਾਬ ਮਾਫੀਆ ਤੇ ਹੋਰ ਵੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ।













