ताज़ा खबरपंजाब

ਪੰਜਾਬੀਆਂ ਨੇ ਪੰਜਾਬ ‘ਚ ਲਿਆਉਂਦਾ ਬਦਲਾਅ : ਗੋਰੀਆ

ਜਲੰਧਰ, 14 ਮਾਰਚ (ਕਬੀਰ ਸੌਂਧੀ) : ਵਿਧਾਨਸਭਾ ਚੋਣਾਂ 2022 ਚ ਪੰਜਾਬ ਦੇ ਲੋਕਾਂ ਨੇ ਇੱਕ ਨਵੀ ਸੋਚ ਦੇ ਚੱਲਦਿਆਂ ਬਦਲਾਅ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਝੋਲੀ ਚ 92 ਸੀਟਾ ਜਿੱਤ ਕੇ ਪਾਈਆਂ।ਇਹ ਸ਼ਬਦ ਅੱਜ ਸ਼ਿਵ ਸੈਨਾ ਰਾਸ਼ਟਰਹਿੱਤ ਦੇ ਪ੍ਰਮੁੱਖ ਸੁਭਾਸ਼ ਗੋਰੀਆ ਨੇ ਪਾਰਟੀ ਦੇ ਮੁੱਖ ਦਫਤਰ ਗੀਤਾ ਕਾਲੋਨੀ ਵਿਖੇ ਕਹੇ।ਉਨ੍ਹਾਂ ਨੇ ਆਖਿਆ ਕਿ ਪੰਜਾਬ ਦੇ ਹਿਤ ਲਈ ਜੋ ਵੀ ਪਾਰਟੀ ਕੰਮ ਕਰੇਗੀ ਸ਼ਿਵ ਸੈਨਾ ਰਾਸ਼ਟਰਹਿੱਤ ਉਸ ਦਾ ਸਮਰਥਨ ਕਰੇਗੀ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਦੇ ਨਵੇ ਮੁੱਖ ਮੰਤਰੀ ਬਣਨ ਜਾ ਰਹੇ ਸਰਦਾਰ ਭਗਵੰਤ ਨੂੰ ਵਧਾਈ ਦਿੱਤੀ।ਸੁਭਾਸ਼ ਗੋਰੀਆ ਨੇ ਅੱਜ ਖੁੱਦ ਜਲੰਧਰ ਵੈਸਟ ਤੋਂ ਤੇਜ਼ਧਰਾਰ ਅਤੇ ਯੂਥ ਨੇਤਾ ਸ਼ੀਤਲ ਅੰਗੂਰਾਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ।ਉਥੇ ਹੀ ਆਮ ਆਦਮੀ ਪਾਰਟੀ ਦੀ ਆਗੂ ਸਮਾਜ ਸੇਵੀ ਸ਼ੋਭਾ ਭਗਤ ਦਾ ਵੀ ਸੁਭਾਸ਼ ਗੋਰੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

Show More

Related Articles

Leave a Reply

Your email address will not be published. Required fields are marked *

Back to top button