
ਕਪੂਰਥਲਾ 4 ਅਪ੍ਰੈਲ (ਗੌਰਵ ਮੜੀਆ) : ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਢਿਲਵਾਂ ਦੇ ਸ਼ਿਵ ਮੰਦਰ ਵਿਖੇ ਪੰਜ ਦਿਨਾਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ। ਕਥਾ ਦੇ ਤੀਜੇ ਦਿਨ ਬ੍ਰਹਮਨਿਠ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਆ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਸ਼੍ਰੀ ਰਾਮ ਜੀ ਦੀ ਕਥਾ ਸੁਣਾਦੇ ਦੱਸਿਆ, ਕਿ ਕਿਵੇਂ ਭਗਵਾਨ ਸ਼੍ਰੀ ਰਾਮ ਆਪਣੀਆਂ ਦਿਵਿਆ ਲੀਲਾਵਾਂ ਨੂੰ ਕਰਦੇ ਹੋਏ ਗੁਰੂਕੁਲ ਵਿੱਚ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਆਉਂਦੇ ਹਨ। ਫਿਰ ਵਿਸ਼ਵਾਮਿੱਤਰ ਰਾਜਾ ਦਸ਼ਰਥ ਤੋਂ ਭਗਵਾਨ ਸ਼੍ਰੀ ਰਾਮ ਅਤੇ ਲਕਸ਼ਮਣ ਦੀ ਮੰਗ ਕਰਦੇ ਹਨ ਅਤੇ ਸ਼੍ਰੀ ਰਾਮ ਰਸਤੇ ਵਿੱਚ ਤਾੜਕਾ ਨੂੰ ਮਾਰਦੇ ਹਨ। ਉਹ ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਨੂੰ ਬਚਾਉਂਦੇ ਅਤੇ ਯੱਗ ਦੀ ਰੱਖਿਆ ਕਰਨ ਤੋਂ ਬਾਅਦ, ਗੁਰੂ ਵਿਸ਼ਵਾਮਿੱਤਰ ਨਾਲ ਜਨਕਪੁਰੀ ਵਿੱਚ ਦਾਖਲ ਹੁੰਦੇ ਹੈ।

ਸਾਧਵੀ ਮਨਸਵਿਨੀ ਭਾਰਤੀ ਨੇ ਸਮਝਾਇਆ, ਕਿ ਅਹਿਲਿਆ, ਜੋ ਕਿ ਜੜ ਹੋ ਗਈ ਸੀ, ਪ੍ਰਭੂ ਦੇ ਪੈਰਾਂ ਦੀ ਧੂੜ ਪ੍ਰਾਪਤ ਕਰਨ ਤੋਂ ਬਾਅਦ ਚੇਤਨ ਹੋਈਂ । ਉਹਨਾਂ ਨੇ ਅੱਗੇ ਦੱਸਿਆ, ਕਿ ਅਹਿਲਿਆ ਸਾਡੀ ਬੁੱਧੀ ਦਾ ਪ੍ਰਤੀਕ ਹੈ ਅਤੇ ਸ਼੍ਰੀ ਰਾਮ ਦੇ ਚਰਨਾਂ ਦੀ ਧੂੜ ਨਾਲ ਜੜ੍ਹ ਬੁੱਧੀ ਚੇਤਨਾ ਵਿੱਚ ਪਰਿਵਰਤਿਤ ਹੋਈਂ । ਉਸਨੇ ਅੱਗੇ ਦੱਸਿਆ ਕਿ ਸ਼੍ਰੀ ਰਾਮ ਦੀ ਸ਼੍ਰੀ ਜਾਨਕੀ ਨਾਲ ਪਹਿਲੀ ਮੁਲਾਕਾਤ ਇੱਕ ਪੁਸ਼ਪ ਵਾਟਿਕਾ ਵਿੱਚ ਹੁੰਦੀ ਹੈ।ਜਦੋਂ ਸਤਿਸੰਗ ਸਾਡੇ ਜੀਵਨ ਵਿੱਚ ਆਉਦਾ ਹੈ, ਤਾਂ ਅਸੀਂ ਪਰਮਾਤਮਾ ਅਤੇ ਭਗਤੀ ਨੂੰ ਮਿਲਦੇ ਹਾਂ। ਉਹਨਾਂ ਨੇ ਸਮਝਾਇਆ, ਕਿ ਸਤਿਸੰਗ ਦੋ ਸ਼ਬਦਾਂ ਦਾ ਸੁਮੇਲ ਹੈ: ਸਤ ਅਤੇ ਸੰਗ; ਸਤ ਦਾ ਅਰਥ ਹੈ ਪਰਮਾਤਮਾ, ਅਤੇ ਸੰਗ ਦਾ ਅਰਥ ਹੈ ਮੇਲ। ਇਸਦਾ ਅਰਥ ਹੈ ਕਿ ਜਦੋਂ ਤੱਕ ਅਸੀਂ ਪਰਮਾਤਮਾ ਨੂੰ ਨਹੀਂ ਮਿਲਦੇ, ਜਦੋਂ ਤੱਕ ਅਸੀਂ ਉਸਨੂੰ ਅਨੁਭਵ ਨਹੀਂ ਕਰਦੇ, ਸਾਡੇ ਜੀਵਨ ਵਿੱਚ ਕੋਈ ਸਤਿਸੰਗ ਨਹੀਂ ਹੋ ਸਕਦਾ। ਸਤਿਸੰਗ ਸਿਰਫ਼ ਗੱਲਬਾਤ ਜਾਂ ਚਰਚਾ ਦਾ ਵਿਸ਼ਾ ਨਹੀਂ ਹੈ। ਸੱਚਾ ਸਤਸੰਗ ਸਾਡੇ ਜੀਵਨ ਵਿੱਚ ਉਦੋਂ ਹੋਵੇਗਾ,ਜਦੋਂ ਅਸੀਂ ਇੱਕ ਪਰਮਾਤਮਾ ਨੂੰ ਜਾਣਦੇ ਹਾਂ। ਪਰ ਸਵਾਲ ਉੱਠਦਾ ਹੈ: ਸਾਨੂੰ ਪਰਮਾਤਮਾ ਨਾਲ ਕੌਣ ਜੋੜੇਗਾ? ਸਿਰਫ਼ ਇੱਕ ਗੁਰੂ, ਕਿਉਂਕਿ ਉਹ ਉਹ ਹੈ, ਜੋ ਸਾਡੇ ਹਨੇਰੇ ਨੂੰ ਦੂਰ ਕਰ ਸਕਦਾ ਹੈ ਅਤੇ ਸਾਨੂੰ ਸਾਡੇ ਅੰਦਰ ਪਰਮਾਤਮਾ ਦਾ ਸਿੱਧਾ ਅਨੁਭਵ ਕਰਵਾ ਸਕਦਾ ਹੈ। ਅੱਜ ਸਮਾਜ ਨੂੰ ਅਜਿਹੇ ਗੁਰੂ ਦੀ ਲੋੜ ਹੈ।

ਕਥਾ ਦੌਰਾਨ, ਸਾਧਵੀ ਸਦਾਯਾ ਭਾਰਤੀ, ਸਾਧਵੀ ਮੀਹੀ ਭਾਰਤੀ, ਅਤੇ ਸਾਧਵੀ ਪੁਨੀਆ ਭਾਰਤੀ ਨੇ ਸੁਰੀਲੀ ਆਵਾਜ਼ ਨਾਲ ਭਜਨ ਗਾਏ, ਜਿਸ ਨੂੰ ਸੁਣ ਸ਼ਰਧਾਲੂਆਂ ਨੇ ਬਹੁਤ ਆਨੰਦ ਨੂੰ ਪ੍ਰਾਪਤ ਕੀਤਾ । ਸੰਸਥਾ ਵੱਲੋਂ ਸਵਾਮੀ ਵਿਸ਼ਨੂੰਦੇਵਾਨੰਦ ਨੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਉਤਸ਼ਾਹ ਨਾਲ ਕਥਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਥਾ ਦੇ ਅੰਤ ਵਿੱਚ, ਸਵਾਮੀ ਰਣਜੀਤਾਨੰਦ, ਸਵਾਮੀ ਵਿਸ਼ਨੂੰਦੇਵਾਨੰਦ, ਸਾਧਵੀ ਸੰਦੀਪ ਭਾਰਤੀ, ਮਨਜੀਤ ਸਿੰਘ ਮਨਾ (ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਨੇਤਾ), ਰਾਜੇਸ਼ ਟੋਂਗਰੀ, ਰਾਜੇਸ਼ ਸ਼ਰਮਾ, ਚੇਤਨ ਸ਼ਰਮਾ, ਹਰੀ ਭਗਤ ਸ਼ਰਮਾ, ਨਵੀਨ ਸ਼ਰਮਾ, ਮਲਕੀਤ ਸਿੰਘ, ਰਾਮ ਠਾਕੁਰ ਨਿਵਾਸ, ਅਨਮੋਲ ਸਿੰਘ, ਜੈਦੇਵ, ਸਤਨਾਮ ਸਿੰਘ, ਹੀਰਾਲਾਲ ਅਤੇ ਹੋਰਾਂ ਸਮੇਤ ਵਿਸ਼ੇਸ਼ ਪਤਵੰਤਿਆਂ ਨੇ ਆਰਤੀ ਕੀਤੀ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅੰਤ ਵਿੱਚ, ਸਾਰਿਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।













