ताज़ा खबरपंजाब

ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਭੋਗ ਪਾਏ ਗਏ

ਜੰਡਿਆਲਾ ਗੁਰੂ, 08 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਨਜ਼ਦੀਕ ਪੀਰ ਬਾਬਾ ਘੋੜੇ ਸ਼ਾਹ ਨੇੜੇ ਸਰਬੱਤ ਦੇ ਭਲੇ , ਘਰ ਵਿਚ ਸੁਖ ਸ਼ਾਂਤੀ ਅਤੇ ਬੀਵਾਂਸ਼ ਦੀਪ ਸਿੰਘ ਦੀ ਲੰਬੀ ਉਮਰ ਲਈ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਭੋਗ ਪਾਏ ਗਏ।ਜਿਸ ਵਿਚ ਸੈਕੜਿਆਂ ਦੀ ਸੰਖਿਆ ਵਿਚ ਲੋਕਾਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।

ਇਸ ਮੌਕੇ ਗੱਧੀ ਨਸ਼ੀਨ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੰਚਾਲਕ ਬਾਬਾ ਹਰਪਾਲ ਸਿੰਘ (ਪਾਲਾ) ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸਾਜਨ ਸਿੰਘ, ਰਾਹੁਲ ਸਿੰਘ,ਸਰਬਜੀਤ ਸਿੰਘ,ਰਵੀ,ਗੁਰਬਾਜ਼ ਸਿੰਘ ਰੀਤਾ ਕੌਰ,ਸਿਮਰਨ ਕੌਰ, ਜਿੰਦਰ ਕੌਰ ,ਨਿੰਦਰ ਕੌਰ,ਅਮਰਜੀਤ ਕੌਰ,ਕੋਮਲ ਕੌਰ ਏਕਲਗੱਡਾ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button