
ਜਲੰਧਰ 03 ਅਪ੍ਰੈਲ (ਹਰਜਿੰਦਰ ਸਿੰਘ) : ਅੱਜ ਟਰੇਡ ਯੂਨੀਅਨਾ ਦੇ ਸੱਦੇ ਚਾਰ ਲੇਬਰ ਕੋਡਾ ਵਿਰੁਧ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਕਾਲਾ ਦਿਨ ਮਨਾਇਆ ਅਤੇ ਚਾਰ ਲੇਬਰ ਕੋਡਾ ਦੀਆ ਕਾਪੀਆ ਸਾੜੀਆ ਗਈਆ।

ਇਸ ਮੋਕੇ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਅਤੇ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਚਾਰੇ ਲੇਬਰ ਕੋਡ ਤੁਰੰਤ ਰੱਦ ਕਰੇ ਅਤੇ ਮਜ਼ਦੂਰ ਜਮਾਤ ਵਲੋ ਲਹੂ ਵੀਟਵੇ ਸ਼ੰਘਰਸ਼ਾ ਨਾਲ ਬਣਾਏ ਸਾਰੇ ਕਾਨੂੰਨ ਬਹਾਲ ਕੀਤੇ ਜਾਣ। ਆਗੂਆ ਨੇ ਅੱਗੇ ਕਿਹਾ ਕਿ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਅਤੇ ਪੈਨਸ਼ਨ ਘੱਟੋ ਘੱਟ 10000 ਰੁਪਏ ਮਹੀਨਾ ਕੀਤੀ ਜਾਵੇ।

ਉਹਨਾ ਨੇ ਮੰਗ ਕੀਤੀ ਜੀ ਗਰਾਮ ਜੀ ਕਾਨੂੰਨ ਰੱਦ ਕਰਕੇ ਮਨਰੇਗਾ ਨੂੰ ਬਹਾਲ ਕੀਤਾ ਜਾਵੇ। ਬਿਜਲੀ ਬਿੱਲ 2025 ਤੁਰੰਤ ਵਾਪਿਸ ਲਿਆ ਜਾਵੇ 12 ਘੰਟੇ ਡਿਊਟੀ ਖਤਮ ਕੀਤੀ ਜਾਵੇ 8 ਘੰਟੇ ਦੀ ਡਿਊਟੀ ਬਹਾਲ ਕੀਤੀ ਜਾਵੇ।

ਅਮਰੀਕਾ ਵਿਉਪਾਰ ਸਮਝੋਤਾ ਰੱਦ ਕੀਤਾ ਜਾਵੇ ਜੇਕਰ ਕੇਂਦਰ ਸਰਕਾਰ ਨੇ ਉਪਰੋਕਤ ਬਿੱਲ ਵਾਪਿਸ ਨਾ ਲਏ ਤਾ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਦੇਸ਼ ਅੰਦਰ ਤਿੱਖੇ ਸ਼ੰਘਰਸ਼ ਕਰਨਗੇ। ਇਸ ਮੌਕੇ ਆਪਣੇ ਆਪਣੇ ਆਂਗਣਵਾੜੀ ਸੈਂਟਰਾਂ ਵਿੱਚ ਰੋਸ ਦਿਵਸ ਮਨਾ ਕੇ ਚਾਰ ਲੇਬਰ ਕੋਡ ਦੀਆ ਕਾਪੀਆ ਸਾੜੀਆ ਗਈਆਂ।













