ताज़ा खबरपंजाब

ਸ਼੍ਰਮੋਣੀ ਅਕਾਲੀ ਦਲ ਦੀ ਮੁਕੇਰੀਆਂ ਰੈਲੀ ਹੋਈ ਕੈਂਸਲ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਸ਼੍ਰਮੋਣੀ ਅਕਾਲੀ ਦਲ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੌਜਵਾਨਾਂ ਨਾਲ਼ ਹੋ ਰਿਹੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਹੁਸ਼ਿਆਰਪੁਰ ਦੇ ਮੁਕੇਰੀਆਂ ਤਹਿਸੀਲ ਅੰਦਰ ਗੁਰਾਇਆਂ ਪੈਲੇਸ ਵਿੱਚ 17 ਮਾਰਚ ਨੂੰ ਇੱਕ ਵੱਡੀ ਰੈਲੀ ਰੱਖੀ ਗਈ ਸੀ ਜਿਸ ਦੀ ਤਿਆਰੀ ਕਾਫੀ ਦਿਨਾਂ ਤੋਂ ਚਲ ਰਹੀ ਸੀ ਜਿਸ ਵਿੱਚ ਸਾਬਕਾ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਪ ਪੁੰਹਚ ਰਿਹੇ ਸਨ

ਪਰ ਅੱਜ ਅਚਾਨਕ ਖਬਰ ਆਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਕਰੋਨਾ ਪੋਜਿਟਵ ਰਿਪੋਰਟ ਆਈ ਹੈ ਜਿਸ ਕਾਰਨ ਉਨ੍ਹਾਂ ਦੀ ਰੈਲੀ ਰੱਦ ਕਰਨੀ ਪੈ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਧੱਕਾ ਲੱਗਾ ਪਰ ਫੇਰ ਵੀ ਉਨ੍ਹਾਂ ਦੇ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਸ਼੍ਰਮੋਣੀ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਅਤੇ ਲੋਕਾਂ ਵਿੱਚ ਵਿਚਰਨ।

Show More

Related Articles

Leave a Reply

Your email address will not be published. Required fields are marked *

Back to top button