ताज़ा खबरपंजाब

ਜਲੰਧਰ ਦਿਹਾਤੀ ਪੁਲਿਸ ਵੱਲੋਂ ਲੁੱਟ-ਖੋਹ ਦਾ ਮਾਮਲਾ ਹੱਲ, ਸ਼ਿਕਾਇਤ ਦੇਣ ਵਾਲਾ ਹੀ ਨਿਕਲਿਆ ਦੋਸ਼ੀ

ਜਲੰਧਰ, 20 ਸਤੰਬਰ (ਹਰਜਿੰਦਰ ਸਿੰਘ) : ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਗੰਭੀਰ ਅਪਰਾਧਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦਰਜ ਮਾਮਲਿਆਂ ਦੀ ਤਫ਼ਤੀਸ਼ ਨੂੰ ਮੁਕੰਮਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸੇ ਸਬੰਧ ਵਿੱਚ ਐੱਫ.ਆਈ.ਆਰ. ठंघठ 254 भिडी 17.09.2026 भपीठ याता 309 (4) घी.त. भैम., घाटा ਸਦਰ ਨਕੋਦਰ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਵਿਨੀਤ ਆਹਲਾਵਤ, ਆਈ.ਪੀ.ਐੱਸ., ਐੱਸ.ਪੀ. (ਤਫਤੀਸ਼) ਅਤੇ ਓਂਕਾਰ ਸਿੰਘ ਬਰਾੜ, ਡੀ.ਐੱਸ.ਪੀ. ਨਕੋਦਰ ਦੀ ਅਗਵਾਈ ਹੇਠ, ਇੰਸਪੈਕਟਰ ਪਲਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਸਦਰ ਨਕੋਦਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਆਧੁਨਿਕ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਕੇ ਲੁੱਟ-ਖੋਹ ਦੇ ਮਾਮਲੇ ਨੂੰ ਸੁਲਝਾਇਆ ਗਿਆ ਅਤੇ ਘਟਨਾ ਦੀ ਸੂਚਨਾ ਦੇਣ ਵਾਲੇ ਮੁਦਈ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਓਂਕਾਰ ਸਿੰਘ ਬਰਾੜ, ਡੀ.ਐੱਸ.ਪੀ. ਨਕੋਦਰ ਨੇ ਦੱਸਿਆ ਕਿ ਮਿਤੀ 16.09.2026 ਨੂੰ ਅਰਵਿੰਦਰ ਸਿੰਘ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਚੂਹੜ, ਥਾਣਾ ਸਦਰ ਨਕੋਦਰ, ਜੋ ਕਿ CMS Info Systems Pvt. Ltd., ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਕੰਮ ਕਰਦਾ ਸੀ, ਪਾਸੋਂ 3,16,599/-ਰੁਪਏ ਦੀ ਲੁੱਟ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਉਸ ਵੱਲੋਂ ਦੱਸਿਆ ਗਿਆ ਸੀ ਕਿ ਪਿੰਡ ਜਮੀਤਗੜ੍ਹ ਖੋਸੇ ਦੇ ਅੱਡੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਸੀ।

ਸੂਚਨਾ ਮਿਲਣ ਉਪਰੰਤ ਥਾਣਾ ਸਦਰ ਨਕੋਦਰ ਦੇ ਮੁੱਖ ਅਫਸਰ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਦਈ ਰਾਹੁਲ ਅਰੋੜਾ ਪੁੱਤਰ ਅਸ਼ੋਕ ਕੁਮਾਰ ਅਰੋੜਾ, ਵਾਸੀ ਅਜੀਤ ਨਗਰ, ਗਲੀ ਨੰਬਰ 10, ਜਲੰਧਰ, ਥਾਣਾ ਰਾਮਾ ਮੰਡੀ, ਜਲੰਧਰ ਕਮਿਸ਼ਨਰੇਟ ਦੇ ਬਿਆਨ ‘ਤੇ ਐੱਫ.ਆਈ.ਆਰ. ਨੰਬਰ 254 ਮਿਤੀ 17.09.2026 भपीठ याग 309 (4) ਬੀ.ਐੱਨ.ਐੱਸ., ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤੀ ਗਈ।

ਮਾਮਲੇ ਦੀ ਤਫ਼ਤੀਸ਼ ਏ.ਐੱਸ.ਆਈ. ਸੁਖਵਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਪਨੀ ਦਾ ਮੁਲਾਜ਼ਮ ਅਤੇ ਕਥਿਤ ਪੀੜਤ ਅਰਵਿੰਦਰ ਸਿੰਘ ਨੇ ਖੁਦ ਹੀ ਲੁੱਟ-ਖੋਹ ਦੀ ਪੂਰੀ ਝੂਠੀ ਕਹਾਣੀ ਘੜੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੇ ਘਰੇਲੂ ਖਰਚਿਆਂ ਲਈ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਵਾਪਸ ਕਰਨ ਲਈ ਕੰਪਨੀ ਦੀ ਰਕਮ ਹੜੱਪਣ ਦੀ ਨੀਅਤ ਨਾਲ ਇਸ ਨੂੰ ਲੁੱਟ ਹੋਣ ਦਾ ਰੂਪ ਦੇਣ ਦੀ ਯੋਜਨਾ ਬਣਾਈ ਸੀ। ਇਸ ਮਕਸਦ ਲਈ ਉਸ ਨੇ ਝੂਠੀ ਲੁੱਟ ਦੀ ਸਾਜ਼ਿਸ਼ ਰਚੀ ਅਤੇ ਘਟਨਾ ਸਬੰਧੀ ਆਪਣੀ ਕੰਪਨੀ ਨੂੰ ਗਲਤ ਜਾਣਕਾਰੀ ਦਿੱਤੀ, ਜਿਸ ਦੇ ਆਧਾਰ ‘ਤੇ ਇਹ ਐੱਫ.ਆਈ.ਆਰ. ਦਰਜ वेष्टी।

ਨਕੋਦਰ ਪੁਲਿਸ ਵੱਲੋਂ ਆਪਣੀ ਤਫ਼ਤੀਸ਼ੀ ਸੂਝ-ਬੂਝ ਅਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਲੁੱਟ-ਖੋਹ ਦੀ ਝੂਠੀ ਘਟਨਾ ਦਾ ਪਰਦਾਫਾਸ਼ ਕੀਤਾ ਗਿਆ। ਮੁਲਜ਼ਮ ਪਾਸੋਂ ਬਾਕੀ ਰਿਕਵਰੀ ਸਬੰਧੀ ਹੋਰ ਤਫ਼ਤੀਸ਼ ਜਾਰੀ ਹੈ।

Show More

Related Articles

Leave a Reply

Your email address will not be published. Required fields are marked *

Back to top button