
ਨਕੋਦਰ, 20 ਸਤੰਬਰ (ਬਿਊਰੋ) : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਸੂਬਾ ਪ੍ਰਧਾਨ ਅਤੇ ਚੇਅਰਪਰਸਨ ਭੈਣ ਧਰਮਜੀਤ ਕੌਰ ਦਾ ਅੱਜ ਉਹਨਾਂ ਦੇ ਪਿੰਡ ਪੰਡੋਰੀ ਖਾਸ (ਨਕੋਦਰ) ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰਾਂ ਅਨਵਿੰਦਰਜੀਤ ਹੈਪੀ ਅਤੇ ਰਸ਼ਮਿੰਦਰ ਸੋਨੂ ਨੇ ਵਿਖਾਈ।
ਅੰਤਿਮ ਸੰਸਕਾਰ ਦੌਰਾਨ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਸਕੱਤਰ ਸੁਭਾਸ਼ ਰਾਣੀ, ਜੁਆਇੰਟ ਸਕੱਤਰ ਗੁਰਦੀਪ ਕੌਰ,ਸੂਬਾ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਜਲੰਧਰ ਦੇ ਪ੍ਰਧਾਨ ਨਿਰਲੇਪ ਕੌਰ,ਕੰਮਕਾਜੀ ਮਹਿਲਾ ਯੂਨੀਅਨ ਦੇ ਭੈਣ ਰਾਜਿੰਦਰ ਕੌਰ ਜੀ ਨੇ ਜਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ।

ਉਹਨਾਂ ਦੇ ਦਿਹਾਂਤ ਨੂੰ ਟ੍ਰੇਡ ਯੂਨੀਅਨ ਲਹਿਰ ਲਈ ਇੱਕ ਨਾ-ਪੂਰਿਆ ਜਾਣ ਵਾਲਾ ਘਾਟਾ ਦੱਸਿਆ। ਇਸ ਦੁੱਖ ਦੀ ਘੜੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਲੀਡਰ ਮਾਸਟਰ ਪਰਸ਼ੋਤਮ ਬਿਲਗਾ ਜੀ ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ, DYFI ਦੇ ਆਗੂ ਸੁਖਵਿੰਦਰ ਨਾਗੀ, ਸੁਖਪ੍ਰੀਤ ਜੌਹਲ, ਵਰਿੰਦਰ ਕਾਲਾ ਸ਼ਾਹਕੋਟ ਸਮੇਤ ਵੱਡੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ, ਪਾਰਟੀ ਆਗੂਆਂ ਅਤੇ ਪਿੰਡ ਵਾਸੀਆਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।










