ताज़ा खबरपंजाब

ਪ੍ਰੀਤਮ ਸਿੰਘ ਸ਼ਿੱਬੋ ਚੱਕ ਸ਼੍ਰੋਮਣੀ ਅਕਾਲੀ ਦਲ(ਡੇਮੋਕ੍ਰੇਟਿਕ)ਦੇ ਐੱਸ ਸੀ ਵਿੰਗ ਦੇ ਬਲਾਕ ਪ੍ਰਧਾਨ ਚੁਣੇ ਗਏ

ਹਾਜੀਪੁਰ (ਜਸਵੀਰ ਸਿੰਘ ਪੁਰੇਵਾਲ) : ਅੱਜ ਸ਼੍ਰੋਮਣੀ ਅਕਾਲੀ ਦਲ(ਡੇਮੋਕ੍ਰੇਟਿਕ)ਨੂੰ ਜਿਲ੍ਹਾ ਹੁਸ਼ਿਆਰਪੁਰ ਵਿੱਚ ਹੋਰ ਮਜਬੂਤੀ ਮਿਲੀ ਜਦੋ ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਐੱਸ ਸੀ ਵਿੰਗ ਪੰਜਾਬ ਦੀ ਰਹਿਨੁਮਾਈ ਹੇਠ ਬਲਾਕ ਹਾਜੀਪੁਰ ਦੇ ਪਿੰਡ ਸ਼ਿੱਬੋ ਚੱਕ ਤੋਂ ਸ਼੍ ਪ੍ਰੀਤਮ ਸਿੰਘ ਪੁੱਤਰ ਰਣ ਸਿੰਘ ਵਾਸੀ ਪਿੰਡ ਸ਼ਿੱਬੋ ਚੱਕ ਬਲਾਕ ਹਾਜੀਪੁਰ (ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਵਿੱਚ ਸ਼ਾਮਿਲ ਹੋ ਗਏ ਅਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ)ਦੇ ਐੱਸ ਸੀ ਵਿੰਗ ਦੇ ਬਲਾਕ ਪ੍ਰਧਾਨ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਸ ਪ੍ਰੀਤਮ ਸਿੰਘ ਨੇ ਕਿਹਾ ਕਿ ਮੈਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੀਆ ਲੋਕਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ(ਡੇਮੋਕ੍ਰੇਟਿਕ) ਵਿੱਚ ਸ਼ਾਮਿਲ ਹੋਇਆ ਹਾਂ ਅਤੇ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਵਫ਼ਾਦਾਰੀ ਨਾਲ ਨਿਭਾਉਂਦਾ ਹੋਇਆ ਪਾਰਟੀ ਦਾ ਆਧਾਰ ਆਪਣੇ ਖੇਤਰ ਵਿੱਚ ਮਜਬੂਤ ਕਰਾਂਗਾ।ਇਸ ਮੌਕੇ ਦੇਸ ਰਾਜ ਸਿੰਘ ਪ੍ਰਧਾਨ ਐੱਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਨੇ ਪ੍ਰੀਤਮ ਸਿੰਘ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਆਪਣੇ ਪਾਰਟੀ ਵਿਚ ਜੀ ਆਇਆ ਕੀਤਾ ਇਸ ਮੌਕੇ ਹਰਬੰਸ ਸਿੰਘ ਮੰਝਪੁਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਡੇਮੋਕ੍ਰੇਟਿਕ), ਵਰਿੰਦਰਜੀਤ ਸਿੰਘ ਜਿਆ ਨਾਥ ਮੀਤ ਪ੍ਰਧਾਨ,ਬਲਬੀਰ ਸਿੰਘ ਕਲੋਆ ਜਿਲ੍ਹਾ ਪ੍ਰਧਾਨ ਐੱਸ ਸੀ ਵਿੰਗ ਹੁਸ਼ਿਆਰਪੁਰ,ਸਤਵੰਤ ਸਿੰਘ ਖੁਣ ਖੁਣ,ਲਸ਼ਕਰ ਸਿੰਘ ਸ਼ਿੱਬੋ ਚੱਕ, ਬਲਬੀਰ ਸਿੰਘ,ਬਖਤਾਵਰ ਸਿੰਘ ਕਰਨਮਜੀਤ ਸਿੰਘ,ਰਘੁਵੀਰ ਸਿੰਘ ਆਦਿ ਹਾਜਿਰ ਸਨ।

Show More

Related Articles

Leave a Reply

Your email address will not be published. Required fields are marked *

Back to top button