
ਮਲੋਟ, 20 ਜੁਲਾਈ (ਜਗਦੀਪ ਧਵਨ) : ਅੱਤ ਦੀ ਗਰਮੀ ਵਿਚ ਰੇਲਵੇ ਸਟੇਸ਼ਨ ਤੇ ਲਗਾਤਾਰ ਪਾਣੀ ਦੀ ਸੇਵਾ ਨਿਭਾਉਣ ਵਾਲੀ ਸੰਸਥਾ ਸ਼ੀਤਲ ਜਲ ਸੇਵਾ ਸਮਿਤੀ ਮਲੋਟ ਦੇ ਸੇਵਾਦਾਰਾਂ ਵਲੋਂ ਰੇਲਵੇ ਸਟੇਸ਼ਨ ਮਲੋਟ ਤੇ ਯਾਤਰੀਆਂ ਅਤੇ ਆਮ ਜਨਤਾ ਲਈ ਮਿੱਠੇ ਚਾਵਲਾ ਦਾ ਲੰਗਰ ਲਗਾਇਆ। ਇਹ ਸੰਸਥਾ ਪਿੱਛਲੇ 30 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਸ਼ੀਤਲ ਜਲ ਸੇਵਾ ਸਮਿਤੀ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਦੱਸਿਆ ਕਿ ਸਮਿਤੀ ਦੇ ਬਾਕੀ ਮੈਂਬਰ ਤਹਿ ਦਿਲੋਂ ਇਹ ਸੇਵਾ ਨਿਭਾਉਂਦੇ ਹਨ ਅਤੇ ਸਾਨੂੰ ਰੇਲਵੇ ਕਰਮਚਾਰੀਆਂ ਦਾ ਵੀ ਪੂਰਾ ਸਹਿਯੋਗ ਮਿਲਦਾ ਹੈ।










