ताज़ा खबरपंजाब

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸੰਬੰਧੀ ਗਤੀਵਿਧੀਆਂ ਕੀਤੀਆਂ

ਸ੍ਰੀ ਮੁਕਤਸਰ ਸਾਹਿਬ, 08 ਮਈ (ਜਗਦੀਪ ਧਵਨ) : ਮਾਨਯੋਗ ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ ਸੁਨੀਲ ਬਾਂਸਲ ਜੀ,ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ (ਹਰ ਸ਼ੁਕਰਵਾਰ ਡੇਂਗੂ ਤੇ ਵਾਰ )ਮਨਾਇਆ ਗਿਆ ਜਿਲਾ ਐਪੀਡਮੋਲੋਜਿਸਟ ਡਾ ‘ਹਰਕੀਰਤਨ ਸਿੰਘ ‘ਅਤੇ ਡਾ ਸਿੰਪਲ ਕੁਮਾਰ’ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਆਲਮਵਾਲਾ ਜੀ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਅਰੋਗਿਆ ਕੇਂਦਰ “ਪੱਕੀ ਟਿੱਬੀ” ਦੇ ਸਟਾਫ ਸੁਨੀਤਾ ਰਾਣੀ ਕਮਿਊਨਿਟੀ ਹੈਲਥ ਅਫ਼ਸਰ

ਅਤੇ ਸਰੋਜ ਰਾਣੀ ਮ.ਪ.ਹ.ਵ.ਫ ਗੁਰਪ੍ਰੀਤ ਸਿੰਘ ਮ.ਪ.ਹ.ਵ.ਮ ਵੱਲੋਂ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮਨਾਉਂਦੇ ਹੋਏ ਅੱਜ ਰੇਲਵੇ ਸਟੇਸ਼ਨ ਪੱਕੀ ਟਿੱਬੀ ਅਤੇ ਵੱਖ-ਵੱਖ ਘਰਾਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਪੈਦਾਇਸ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਵੇਂ ਕਿ ਘਰਾਂ ਵਿੱਚ ਕੂਲਰ , ਫਰਿਜ਼ ਦੀਆਂ ਟਰੇਆਂ ਟੈਂਕੀਆਂ,ਗਮਲੇ ਆਦਿ ਵਿੱਚ ਖੜੇ ਪਾਣੀ ਨੂੰ ਹਰ ਹਫ਼ਤੇ ਜ਼ਰੂਰ ਸਾਫ ਕਰੋ । ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ।

ਸੌਣ ਵੇਲੇ ਮੱਛਰ ਦਾਨੀ,ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਇਸਤੇਮਾਲ ਕਰੋ।ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਉ ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਹੀ ਲਞੋ ਛੱਤ ਤੇ ਰੱਖਿਆ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ,ਨੂੰ ਚੰਗੀ ਤਰ੍ਹਾਂ ਬੰਦ ਰੱਖੋ। ਟੁੱਟੇ ਬਰਤਨਾਂ ,ਡਰਾਮਾ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾਂ ਰੱਖੋ। ਡੇਂਗੂ ਦੇ ਲੱਛਣ ਤੇਜ ਬੁਖਾਰ ਸਿਰ ਦਰਦ ਮਾਸ ਪੇਸ਼ੀਆਂ ਵਿੱਚ ਦਰਦ ਚਮੜੀ ਤੇ ਦਾਣੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਡੇਂਗੂ ਅਤੇ ਚਿਕਨਗੁਨੀਆਂ ਟੈਸਟ ਅਤੇ ਇਲਾਜ ਹਰ ਸਰਕਾਰੀ ਹਸਪਤਾਲ ਵਿੱਚ ਬਿਲਕੁੱਲ ਮੁਫਤ ਹੈ ਇਸ ਮੌਕੇ ਪਿੰਡ ਦੇ ਲੋਕ ਅਤੇ ਮਨਿੰਦਰਪਾਲ ਕੌਰ , ਅਰਬਸ਼ ਆਸ਼ਾ ਵਰਕਰਾਂ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button