
ਕਪੂਰਥਲਾ, 18ਅਪ੍ਰੈਲ (ਗੌਰਵ ਮੜੀਆ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕਮਲਪ੍ਰੀਤ ਕੌਰ ਬਰਾੜ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਦੇ ਆਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਸੰਜੀਵ ਭਗਤ ਦੀ ਯੋਗ ਅਗਵਾਈ ਹੇਠ ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਫਗਵਾੜਾ ਦੇ ਡੇਅਰੀ ਮਾਲਕਾਂ ਨਾਲ ਇੱਕ ਜਾਗਰੂਕਤਾ ਕੈਂਪ ਲਗਾਇਆ ਤਾਂ ਜੋ ਦੁੱਧ ਉਤਪਾਦਾਂ ਦੀ ਸਪਲਾਈ ਦੌਰਾਨ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਡਾਕਟਰ ਹਰਜੋਤ ਪਾਲ ਨੇ ਦੁੱਧ ਦੀ ਆਵਾਜਾਈ ਦੌਰਾਨ ਕੋਲਡ ਚੇਨ ਬਣਾਈ ਰੱਖਣ ਬਾਰੇ ਵੀ ਕੁਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ਭੋਜਨ ਸੁਰੱਖਿਆ ਦੇ 12 ਮਹੱਤਵਪੂਰਨ ਨਿਯਮਾਂ ਤੋਂ ਵੀ ਜਾਣੂ ਕਰਵਾਇਆ। ਇਸ ਦੇ ਨਾਲ ਹੀ, ਟੀਮ ਨੇ 5 ਇੰਫੋਰਸਮੈਟ ਸੈਂਪਲ ਵੀ ਲਏ ਜਿਨ੍ਹਾਂ ਨੂੰ ਹੋਰ ਵਿਸ਼ਲੇਸ਼ਣ ਲਈ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਤਿੰਨ ਫੋਸਕੋਸ ਇੰਸਪੈਕਸਨਾਂ ਵੀ ਕੀਤੀਆਂ ਗਈਆਂ। ਇਸ ਦੌਰਾਨ ਮਹਿਕ ਸੈਣੀ ਐਫਐਸਓ ਤੇ ਬਿਜ਼ਨਸ ਓਪਰੇਟਰ ਵੀ ਹਾਜ਼ਰ ਸਨ।













