ताज़ा खबरपंजाब

ਵੱਧ ਰਹੀ ਗਰਮੀ ਤੋਂ ਬਚਾਅ ਕਰੋ : ਡਾਕਟਰ ਭਗਤ

ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਤਰਲ ਪਦਾਰਥਾਂ ਦਾ ਸੇਵਨ

ਕਪੂਰਥਲਾ, 18 ਅਪ੍ਰੈਲ (ਗੌਰਵ ਮੜੀਆ) ਮੌਸਮ ਵਿਚ ਹੋ ਰਹੇ ਤੇਜ਼ੀ ਨਾਲ ਬਦਲਾਅ ਅਤੇ ਵੱਧ ਰਹੀ ਗਰਮੀ (ਹੀਟ ਵੇਵ) ਤੋਂ ਆਪਣਾ ਬਚਾਅ ਕਰਨਾ ਬਹੁਤ ਜਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਹੀਟ ਵੇਵ ਦੇ ਇਸ ਮੌਸਮ ਵਿਚ ਚੱਕਰ ਆਉਣਾ,ਕਮਜੋਰੀ ਮਹਿਸੂਸ ਹੋਣਾ, ਸਿਰ ਦਰਦ, ਦਿਲ ਘਬਰਾਉਣਾ ਆਮ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਡੀਹਾਈਡ੍ਰੇਸ਼ਨ ਦੇ ਲੱਛਣ ਵੀ ਹੋ ਸਕਦੇ ਹਨ। ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਜਿਆਦਾ ਤੋਂ ਜਿਆਦਾ ਤਰਲ ਪਦਾਰਥਾਂ ਜਿਵੇਂ ਨੀਂਬੂ ਪਾਣੀ ਆਦਿ ਦਾ ਸੇਵਨ ਕੀਤਾ ਜਾਏ ਤਾਂ ਜੋ ਪਸੀਨੇ ਨਾਲ ਸ਼ਰੀਰ ਵਿਚ ਜੋ ਪਾਣੀ ਅਤੇ ਨਮਕ ਦੀ ਕਮੀ ਹੋਈ ਹੈ ਉਹ ਪੂਰੀ ਹੋ ਸਕੇ। ਉਨ੍ਹਾਂ ਇਹ ਵੀ ਜੋਰ ਦਿੱਤਾ ਕਿ ਦਿਨ ਦੇ ਸਿਖਰ ਵੇਲੇ ਹੋ ਸਕੇ ਘਰੋਂ ਬਾਹਰ ਹੀ ਨਾ ਨਿਕਲਿਆ ਜਾਏ। ਇਸ ਤੋਂ ਇਲਾਵਾ ਬਾਹਰ ਦੇ ਖਾਣ ਪੀਣ ਤੋਂ ਬਚਣ ਦੀ ਸਲਾਹ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਲਡਡਰਿੰਕ, ਚਾਹ, ਕਾਫੀ ਵੀ ਸਿਹਤ ਲਈ ਖਤਰਨਾਕ ਹਨ ਇਸ ਲਈ ਇਨ੍ਹਾਂ ਚੀਜਾਂ ਦਾ ਸੇਵਨ ਕਰਨ ਤੋਂ ਬਚਿਆ ਜਾਏ ਤੇ ਹਲਕੇ ਫੁਲਕੇ ਸਾਦੇ ਘਰ ਦੇ ਬਣੇ ਭੋਜਨ ਨੂੰ ਹੀ ਪਹਿਲ ਦਿੱਤੀ ਜਾਏ।

ਪਾਣੀ ਨਾਲ ਭਰਪੂਰ ਖਾਧ ਪਦਾਰਥ ਜਿਵੇਂ ਕਿ ਖੀਰਾ,ਨਿੰਬੂ,ਸੰਤਰਾ,ਨਾਰੀਅਲ ਪਾਣੀ ਆਦਿ ਦਾ ਸੇਵਨ ਕੀਤਾ ਜਾਏ। 

ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਇਹ ਵੀ ਕਿਹਾ ਕਿ ਇਨ੍ਹੀਂ ਦਿਨ੍ਹੀਂ ਹੈਜਾ, ਟਾਇਫਾਇਡ, ਪੀਲੀਆ ਅਤੇ ਦਸਤ ਆਦਿ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਜੋਕਿ ਬਾਹਰ ਦੇ ਦੂਸ਼ਿਤ ਖਾਣ ਪਾਣ ਨਾਲ ਹੁੰਦੀ ਹੈ । ਉਨ੍ਹਾਂ ਜ਼ੋਰ ਦਿੱਤਾ ਕਿ ਹੀਟ ਵੇ ਨਾਲ ਸਬੰਧਤ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਏ। ਜਿਲਾ ਐਪੀਡੀਮੋਲੋਜਿਸਟ ਡਾਕਟਰ ਨੰਦਿਕਾ ਖੁੱਲਰ ਨੇ ਜ਼ੋਰ ਦਿੱਤਾ ਕਿ ਧੁੱਪ ਵਿਚ ਜੇਕਰ ਨਿਕਲਣਾ ਵੀ ਹੈ ਤਾਂ ਸਰੀਰ ਨੂੰ ਪੂਰੀ ਤਰਾਂ ਢਕ ਕੇ ਨਿਕਲਿਆ ਜਾਏ। ਛਤਰੀ ਆਦਿ ਦਾ ਪ੍ਰੇਯੋਗ ਕੀਤਾ ਜਾਏ ਤੇ ਪਾਣੀ ਦੀ ਬੋਤਲ ਹਮੇਸ਼ਾ ਨਾਲ ਰਾਖੀ ਜਾਏ। ਓਹਨਾਂ ਕਿਹਾ ਕਿ ਅਜਿਹੇ ਛੋਟੇ ਛੋਟੇ ਕਦਮ ਹੀਟ ਵੇਵ ਤੋਂ ਬਚਾਅ ਵਿਚ ਸਹਾਈ ਸਿੱਧ ਹੋ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Back to top button