ताज़ा खबरपंजाब

ਪੰਜਾਬ ਦੇ ਇਸ ਇਲਾਕੇ ‘ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਜਾਂਚ ‘ਚ ਜੁੱਟੀ 

ਜੰਡਿਆਲਾ ਗੁਰੂ, 10 ਅਗਸਤ (ਦਵਿੰਦਰ ਸਿੰਘ ਸਹੋਤਾ) : ਜੰਡਿਆਲਾ ਗੁਰੂ ਤੋਂ ਗਹਿਰੀ ਮੰਡੀ ਨੂੰ ਜਾਂਦਿਆਂ ਰਸਤੇ ਵਿੱਚ ਦਾਖਲੇ ਦੇ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਚੌਂਕੀ ਗਹਿਰੀ ਮੰਡੀ ਦੇ ਨਵ ਨਿਯੁਕਤ ਇੰਚਾਰਜ ਏਐਸ ਆਈ ਵਿਕਟਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ

ਸੜਕ ਕੰਡੇ ਦਾਖਲੇ ਵਾਲੇ ਪੈਟਰੋਲ ਪੰਪ ਨੇੜੇ  ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ  ਜਿਸ ਦੇ ਸਿਰ ਦੇ ਵਾਲ  ਤੇ ਦਾੜੀ ਕੱਟੀ ਹੋਈ ਹੈ  ਚੈੱਕ ਕਮੀਜ਼ ਪਹਿਨੀ ਹੋਈ ਹੈ ਇਸ ਮ੍ਰਿਤਕ ਵਿਅਕਤੀ ਦੀ ਅਜੇ ਤੱਕ  ਸਨਾਖਤ ਨਹੀਂ ਹੋ ਸਕੀ। ਪੁਲਿਸ ਵੱਲੋਂ ਇਸ ਮ੍ਰਿਤਕ ਵਿਅਕਤੀ  ਦੇ ਸਰੀਰ ਨੂੰ ਸ਼ਨਾਖਤ ਲਈ ਸ੍ਰੀ ਗੁਰੂ ਨਾਨਕ ਦੇਵ  ਹਸਪਤਾਲ  ਅੰਮ੍ਰਿਤਸਰ ਮੋਰਚਰੀ ਵਿਖੇ ਰੱਖਿਆ 72 ਘੰਟਿਆਂ ਲਈ ਰੱਖਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Back to top button