ताज़ा खबरपंजाब

ਕਾਲੇਕੇ ਪਿੰਡ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਬਾਬਾ ਬਕਾਲਾ ਸਾਹਿਬ, 12 ਅਗਸਤ (ਸੁਖਵਿੰਦਰ ਬਾਵਾ) :- ਅੱਜ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆ ਤੋਂ ਪ੍ਰਭਾਵਿਤ ਹੋ ਕੀ ਐਮ ਐਲ ਏ ਦਲਬੀਰ ਸਿੰਘ ਟੋਂਗ ਦੀ ਪਰੇਰਨਾ ਸਦਕਾ ਪਿਛਲੇ 10 ਸਾਲਾਂ ਤੋਂ ਸਰਪੰਚ ਗੁਰਚਰਨ ਸਿੰਘ ਰਾਣਾ ਆਪਣੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਲਬੀਰ ਸਿੰਘ ਟੋਂਗ, ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੂਹ ਪੰਚਾਇਤ ਕਾਲੇਕੇ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਦੀਆਂ ਨਿਤੀਆਂ ਅਨੁਸਾਰ ਚੱਲ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਹਿਯੋਗ ਕਰਨਗੇ। ਟੋਂਗ ਨੇ ਕਿਹਾ ਕਿ ਪਾਰਟੀ ਨੇ ਆਪਣਿਆਂ ਦਿਤੀਆਂ ਗਰੰਟੀਆਂ ਨੂੰ ਪਹਿਲੇ ਦਿਨ ਤੋਂ ਹੀ ਪੂਰੇ ਕਰਨਾ ਸ਼ੁਰੂ ਕਰ ਦਿੱਤਾ, ਸਿਰਫ ਦੋ ਸਾਲਾਂ ਦੇ ਅੰਦਰ ਅੰਦਰ ਹੀ ਪਾਰਟੀ ਆਪਣੀਆ ਮੈਨੀਫੈਸਟੋ ਅਨੁਸਾਰ ਆਪਣੀਆ ਸਾਰੀਆਂ ਗਰੰਟੀਆਂ ਪੁਰੀਆ ਕਰ ਲਵਾਂਗੀ ਜੋ ਪੁਰਾਣੀਆ ਰਵਾਇਤੀ ਪਾਰਟੀਆਂ ਪੰਜ ਸਾਲ ਬੀਤ ਜਾਣ ਦੇ ਬਾਅਦ ਵੀ ਨਹੀਂ ਸੀ ਕਰਦੀਆਂ। ਸਰਪੰਚ ਗੁਰਚਰਨ ਸਿੰਘ ਰਾਣਾ ਨੇ ਐਮ ਐਲ ਏ ਅਤੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਜੀਤ ਸਿੰਘ ਕੰਗ,ਬਲਾਕ ਪ੍ਰਧਾਨ ਰਾਜਕਰਨ ਸਿੰਘ ਤਿਮੋਵਾਲ, ਸਰਬਜੀਤ ਸਿੰਘ ਖਿਲਚੀਆਂ, ਜਸਕਰਨ ਸਿੰਘ ਰਤਣਗੜ੍ਹ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਗੁਰਦੇਵ ਸਿੰਘ ਖਾਲਸਾ, ਜੋਧਬੀਰ ਛਾਪਿਆਵਾਲੀ, ਜੋਗੀ, ਪੀ ਏ ਸਰਵਰਿੰਦਰ ਸੁਧਾਰ। ਵਰਿੰਦਰ ਸਿੰਘ ਮਿੱਠੂ ਸਰਪੰਚ ਧੂਲਕਾ ਗੁਰਪ੍ਰਤਾਪ ਸਿੰਘ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਬਾਣੀਆਂ ਪੁਨੀਤ ਕੌਰ ਸੰਮਤੀ ਮੈਂਬਰ ਗੁਰਦੀਪ ਸਿੰਘ ਪੱਪੂ ਦਿਲਬਾਗ ਸਿੰਘ ਸੋਨੂ ਸਰਪੰਚ ਮੱਦੇ ਪੁਰ ਜਸਵੰਤ ਸਿੰਘ ਫੋਜੀ ਬਾਣੀਆਂ ਆਦਿ ਆਗੂ ਹਜ਼ਾਰ ਸਨ।

Show More

Related Articles

Leave a Reply

Your email address will not be published. Required fields are marked *

Back to top button