ताज़ा खबरपंजाब

50 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ 2 ਜੁਲਾਈ (ਕਬੀਰ ਸੌਂਧੀ) : ਸ੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਆਫ ਪੁਲਿਸ ਜਲੰਧਰ ਤੇ ਸ਼੍ਰੀ ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਆਫ ਪੁਲਿਸ ਜਲੰਧਰ ਸਿਟੀ PPS ਜੀ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਸ਼੍ਰੀ ਹਰਪਾਲ ਸਿੰਘ PPS ADCP-2, ਸ਼੍ਰੀ ਕਰਨ ਸਿੰਘ ਸੰਧੂ PPS , ACP- WEST ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਗਗਨਦੀਪ ਸਿੰਘ ਸ਼ੇਖੋਂ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਅਗਵਾਈ ਹੇਠ SI ਜਰਨੈਲ ਸਿੰਘ ਵਲੋ ਸਮੇਤ

ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ ਨਾਖਾ ਵਾਲਾ ਬਾਗ , ਉਦੇ ਨਗਰ ਚੌਕ ਜਲੰਧਰ ਤੋਂ ਮੋਟਰ ਸਾਈਕਲ ਨੰਬਰੀ PB07 Z 9652 ਰੰਗ ਕਾਲਾ ਤੇ ਨੀਲਾ ਪਰ ਸਵਾਰ ਨੋਜਵਾਨ ਰਾਜੇਸ਼ ਸ਼ਰਮਾ ਪੁੱਤਰ ਜਗਦੀਸ਼ ਚੰਦ ਵਾਸੀ ਪਿੰਡ ਡੰਗਾਰਾ ਤਹਿਸੀਲ ਘੁਮਾਹਰਨੀ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਹਰਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਆਲਮਪੁਰ ਤਹਿਸੀਲ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾ ਪਾਸੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦਮਾ ਨੰਬਰ 115 ਮਿਤੀ 1-7 2022 ਅ / ਧ 21-61-85 NDPS ACT ਥਾਣਾ ਭਾਰਗੋ ਕੈਂਪ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਵਿਚ ਅਮਲ ਵਿਚ ਲਿਆਦੀ। ਜਿਹਨਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਿੱਥੋ ਲੈ ਕੇ ਆਉਦੇ ਹਨ ਤੇ ਅੱਗੋਂ ਕਿਸਨੂੰ ਵੇਚਦੇ ਹਨ

Show More

Related Articles

Leave a Reply

Your email address will not be published. Required fields are marked *

Back to top button