
ਤਰਨ ਤਾਰਨ, 10 ਅਗਸਤ (ਰਾਕੇਸ਼ ਨਈਅਰ) : ਵਿਧਾਨ ਸਭਾ ਹਲਕਾ ਹਲਕਾ ਖਡੂਰ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਨੌਰੰਗਾਬਾਦ ਵਿਖ਼ੇ ਜਗਜੀਤ ਸਿੰਘ ਸੋਨੂੰ ਦੇ ਗ੍ਰਹਿ ਵਿਖ਼ੇ ਜ਼ਿਲ੍ਹਾ ਯੂਥ ਪ੍ਰਧਾਨ ਹੁਸਨਪ੍ਰੀਤ ਸਿੰਘ ਸੰਘਾ ਦੀ ਪ੍ਰੇਰਨਾ ਸਦਕਾ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਇਕੱਠ ਵਿੱਚ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਦਾ ਖਹਿੜਾ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਅਤੇ ਲੁੱਟ ਖੋਹ ਬਹੁਤ ਵੱਧ ਚੁੱਕੇ ਹਨ ਅਤੇ ਆਪ ਦੀ ਸਰਕਾਰ ਸਿਰਫ ਲਾਰੇ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਜੋ ਸਿਰਫ ਭਾਜਪਾ ਹੀ ਦੇ ਸਕਦੀ ਹੈ।ਉਹਨਾਂ ਹੋਰ ਕਿਹਾ ਤਰਨ ਤਾਰਨ ਜ਼ਿਲੇ ਵਿੱਚ ਭਾਜਪਾ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿੰਡਾਂ ਵਿੱਚ ਬਹੁਤ ਚੰਗਾ ਹੁੰਗਾਰਾ ਦੇ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਸ਼ਿਵ ਸੋਨੀ ਹਰੀਕੇ ਅਤੇ ਜਨਰਲ ਸਕੱਤਰ ਸੁਰਜੀਤ ਸਾਗਰ ਨੇ ਵੀ ਸੰਬੋਧਨ ਕੀਤਾ।ਇਸ ਸਮਾਗਮ ਵਿੱਚ ਸੀਨੀਅਰ ਆਗੂ ਬਲਵਿੰਦਰ ਸਿੰਘ, ਸੁਬੇਗ ਸਿੰਘ ਰੈਸ਼ੀਆਣਾ, ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆਂ,ਜ਼ਿਲਾ ਯੁਵਾ ਮੋਰਚੇ ਦੇ ਪ੍ਰਧਾਨ ਹੁਸਨਪ੍ਰੀਤ ਸੰਘਾ,ਕੁਲਦੀਪ ਸਿੰਘ ਮੱਲਮੋਹਰੀ,ਮੁਖਤਾਰ ਸਿੰਘ ਕੰਗ ਵੀ ਮੌਜੂਦ ਸਨ।
ਇਸ ਦੌਰਾਨ ਮੈਂਬਰ ਪੰਚਾਇਤ ਰਾਜ ਸਿੰਘ,ਲਖਵਿੰਦਰ ਸਿੰਘ,ਵੱਸਣ ਸਿੰਘ,ਸੁਖਵਿੰਦਰ ਸਿੰਘ,ਦਿਲਬਾਗ ਸਿੰਘ,ਸੁਰਜੀਤ ਸਿੰਘ,ਸੁਖਰਾਜ ਸਿੰਘ,ਮੁਖਤਾਰ ਸਿੰਘ,ਰਣਜੀਤ ਸਿੰਘ,ਭਗਵੰਤ ਸਿੰਘ,ਬਲਕਾਰ ਸਿੰਘ, ਬਖਸ਼ੀਸ਼ ਸਿੰਘ,ਰਾਮ ਸਿੰਘ,ਜੁਗਰਾਜ ਸਿੰਘ,ਜੋਬਨਜੀਤ ਸਿੰਘ,ਸਿਕੰਦਰ ਸਿੰਘ,ਬਾਬਾ ਦਿਲਬਾਗ ਸਿੰਘ,ਦਵਿੰਦਰ ਸਿੰਘ, ਲਾਡੀ, ਅਕਾਸ਼ਦੀਪ ਸਿੰਘ, ਕੋਮਲਪ੍ਰੀਤ ਸਿੰਘ,ਤਜਿੰਦਰ ਸਿੰਘ ਰੈਸ਼ੀਆਣਾ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਵਿਸ਼ਾਲ,ਰੋਬਨ ਸਿੰਘ ਕਲੇਰ, ਹਰਪਾਲ ਸਿੰਘ, ਗਗਨ ਸੰਘਾ,ਰੋਸ਼ਨ ਕਲੇਰ,ਸੋਨੂੰ ਝੰਡੇਰ ਆਦਿ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ। ਜਿੰਨਾ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਵਿੱਚ ਜੀ ਆਇਆਂ ਆਖਦਿਆਂ ਉਹਨਾਂ ਨੂੰ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਵਿਸ਼ਵਾਸ ਦਵਾਇਆ।













