
ਜੰਡਿਆਲਾ ਗੁਰੂ, 23 ਅਗਸਤ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਮੌਜੂਦਾ ਤਿੰਨ ਕੌਂਸਲਰ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਚ ਕਾਂਗਰਸ ਪਾਰਟੀ ਸ਼ਾਮਿਲ ਹੋਏ।ਆਪ ਨੂੰ ਛੱਡ ਕੇ ਆਏ ਕੌਂਸਲਰ ਸੁਖਵਿੰਦਰ ਸਿੰਘ ਗੋਲਡੀ, ਕੌਂਸਲਰ ਹਰਜਿੰਦਰ ਸਿੰਘ ਜਿੰਦਾ, ਕੌਂਸਲਰ ਹਰਦੇਵ ਸਿੰਘ ਤੇ ਧਰਮਵੀਰ ਸਿੰਘ ਬਿੱਟੂ ਆਦਿ ਕਾਂਗਰਸ ਪਾਰਟੀ ਸ਼ਾਮਿਲ ਕਰਦਿਆਂ ਕਾ ਜਨਾਲਾ ਗੁਰੂ ਦਾ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਣੀ ਬਡਾਲਾ ਨੇ ਜੀ ਆਇਆ ਆਖਦਿਆਂ ਉਹਨਾਂ ਦਾ ਸਨਮਾਨ ਕਰਦਿਆ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਆਪ ਨੂੰ ਛੱਡ ਕੇ ਆਏ ਕੌਂਸਲਰ ਨੇ ਕਿਹਾ ਕਿ ਆਪਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਅਸੀਂ ਕਾਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ ਕਿਉਂਕਿ ਡੈਨੀ ਬੰਡਾਲਾ ਇਲਾਕੇ ਦੇ ਲੋਕਾਂ ਨਾਲ ਹਮਦਰਦੀ ਤੇ ਪਰਿਵਾਰ ਵਾਂਗ ਸਾਂਜ ਰੱਖਦੇ ਹਨ। ਵੱਲੋਂ ਹਲਕੇ ਲਈ ਕੀਤੇ ਗਏ ਸਿਰ ਤੋਂ ਜਨਤਾ ਵਿਕਾਸ ਕਾਰਜਾਂ ਨੂੰ ਲੈ ਕੇ ਅਸੀਂ ਆਪ ਪਾਰਟੀ ਨੂੰ ਤਲਾਜਲੀ ਦੇ ਕੇ ਆਏ ਹਾਂ ਅਗਾਮੀ ਚੋਣਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋ ਸਾਬਕਾ ਵਿਧਾਇਕ ਡੈਡੀ ਬੰਡਾਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ।
ਜਿਕਰਯੋਗ ਹੈ ਕਿ ਕ ਜੰਡਿਆਲਾ ਗੁਰੂ ਚ ਆਪ ਨੂੰ ਆਏ ਦਿਨ ਵੱਖ ਵੱਖ ਪਿੰਡਾਂ ਚ ਭਾਰੀ ਨੁਕਸਾਨ ਹੋ ਰਿਹਾ ਜਦੋਂ ਮਾਲੋਵਾਲ,ਗੰਗੜਭਾਣਾ ਨਿਜਰਪੁਰਾ ਦੇ ਕਈ ਸਰਪੰਚ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮਲੀਅਤ ਕਰ ਚੁੱਕੇ ਹਨ ਕਾਂਗਰਸ ਪਾਰਟੀ ਦੀ ਸਥਿਤੀ ਆਏ ਦਿਨ ਮਜਬੂਤੀ ਵੱਲ ਵੱਧ ਰਹੀ ਹੈ| ਇਸ ਮੌਕੇ ਵਿਸ਼ੇਸ਼ ਤੌਰ ਤੇ ਰਜਿੰਦਰ ਸਿੰਘ ਰਿੰਕੂ ਢੋਟ ਹਰਜੀਤ ਸਿੰਘ ਹਨੀ ਪ੍ਰਗਟ ਸਿੰਘ,ਮਲਕੀਤ ਸਿੰਘ ਸਰਜਾ,ਹਰਜੀਤ ਸਿੰਘ ਬੰਡਾਲਾ,ਲਖਵਿੰਦਰ ਸਿੰਘ ਬੰਡਾਲਾ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।













