ताज़ा खबरपंजाबराष्ट्रीय

ਸੰਯੁਕਤ ਕਿਸਾਨ ਮੋਰਚੇ ਦਿੱਲੀ ਦੇ ਸੱਦੇ ਤੇ 26 ਮਈ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਕਾਲਾ ਦਿਨ : ਇੰਦਰਜੀਤ ਸਿੰਘ ਖਾਲਸਾ

ਮੁਕੇਰੀਆਂ, 23 ਮਈ (ਜਸਵੀਰ ਸਿੰਘ ਪੁਰੇਵਾਲ) : ਕਾਲ਼ੇ ਕਾਨੂੰਨ ਨੂੰ ਲੈਕੇ ਦਿੱਲੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਪੂਰੇ 6 ਮਹੀਨੇ ਹੋਣ ਅਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਸਯੁੰਕਤ ਕਿਸਾਨ ਮੋਰਚਾ ਦਿੱਲੀ ਦੀਆਂ ਸਮੂਹ ਜਥੇਬੰਦੀਆਂ ਦੇ ਸੱਦੇ ਤੇ 26 ਮਈ ਨੂੰ ਵੱਡੇ ਪੱਧਰ ਤੇ ਕਾਲ਼ਾ ਦਿਨ ਮਨਾਇਆ ਜਾਵੇਗਾ।

ਇਸ ਗੱਲ ਦਾ ਪ੍ਰਗਟਾਵਾ ਸਰਦਾਰ ਇੰਦਰਜੀਤ ਸਿੰਘ ਖਾਲਸਾ ਬੀਕੇਯੂ ਡਕੌਂਦਾ ਕਾਦੀਆਂ ਕਿਸਾਨ ਯੂਨੀਅਨ ਮੁਕੇਰੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਕਿਹਾ ਇਸ ਦਿਨ ਮੁਕੇਰੀਆਂ ਦੇ ਹਰ ਪਿੰਡ ਦੇ ਘਰ ਘਰ ਵਿੱਚ ਕਾਲੇ ਝੰਡੇ ਲਗਾਏ ਜਾਣਗੇ ਅਤੇ ਸਿਵਲ ਹਸਪਤਾਲ ਮੁਕੇਰੀਆਂ ਦੇ ਚੌਂਕ ਵਿੱਚ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਵੱਧ ਤੋਂ ਵੱਧ ਲੋਕ ਇਕੱਠੇ ਹੋ ਕੇ ਜ਼ਰੂਰ ਆਉਣ।

Show More

Related Articles

Leave a Reply

Your email address will not be published. Required fields are marked *

Back to top button