
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਕਾਂਗਰਸ ਨੂੰ ਭਾਰੀ ਪੈ ਸਕਦੀ ਹੈ।ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਆਮ ਆਦਮੀ ਪਾਰਟੀ ‘ਚ ਜਾਣ ਦੀਆਂ ਕਨਸੋਆਂ ਗਤੀ ਫੜ ਰਹੀਆਂ ਹਨ।ਸੂਤਰਾਂ ਮੁਤਾਬਕ ਸੁਨੀਲ ਜਾਖੜ ਅਤੇ ਕੇਜ਼ਰੀਵਾਲ ਦੀ ਬੀਤੇ ਦਿੰਨੀ ਦਿੱਲੀ ਚ ਮੀਟਿੰਗ ਵੀ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਜਾਖੜ ਝਾੜੂ ਚੁੱਕ ਸਕਦੇ ਹਨ।
ਦੱਸ ਦੇਈਏ ਕਿ ਅੱਜ ਕੇਜਰੀਵਾਲ ਆਪਣੀ ਦੋ ਦਿਨਾਂ ਪੰਜਾਬ ਫੇਰੀ ਲਈ ਮਾਨਸਾ ਆਏ ਹੋਏ ਹਨ ਅਤੇ ਪੰਜਾਬ ਦੇ ਕਾਂਗਰਸੀ ਮੁੱਖ-ਮੰਤਰੀ ਚਰਨਜੀਤ ਚੰਨੀ ਦਿੱਲੀ ਗਏ ਹੋਏ ਹਨ,ਇਸ ਤੇ ਟਵੀਟ ਕਰਦਿਆਂ ਸੁਨੀਲ ਜਾਖੜ ਕਰਦਿਆਂ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਹਨ ਅਤੇ ਚੰਨੀ ਦਿੱਲੀ ,ਦੋਹਾਂ ਚੋਂ ਇਕ ਦੀ ਟਾਈਮਿੰਗ ਸਹੀ ਹੈ। ਜਾਖੜ ਦੇ ਇਸ ਟਵੀਟ ਨੂੰ ਕੇਜਰੀਵਾਲ ਨੇ ਵੀ ਰੀਟਵੀਟ ਕੀਤਾ ਹੈ।













