
ਕਪੂਰਥਲਾ 4 ਅਪ੍ਰੈਲ (ਗੌਰਵ ਮੜੀਆ) : ਕਪੂਰਥਲਾ ਦੇ ਸ਼ਰਾਬ ਠੇਕੇਦਾਰ ਰਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਨਾਜਾਇਜ਼ ਸ਼ਰਾਬ ਮਾਫੀਆ ਨੂੰ ਸ਼ਰਾਬ ਬਲੈਕ ਦਾ ਧੰਧਾ ਬੰਦ ਕਰਕੇ ਕੋਈ ਹੋਰ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬਲੈਕੀਆ ਕਾਰਨ ਕਪੂਰਥਲਾ ਸਰਕਲ ਬਹੁਤ ਘਾਟੇ ਦਾ ਸੌਦਾ ਬਣਕੇ ਰਹਿ ਗਿਆ ਹੈ। ਜਿਸ ਕਾਰਨ ਕਿਸੇ ਵੀ ਠੇਕੇਦਾਰ ਨੇ ਕਪੂਰਥਲਾ ਸਰਕਲ ਲੈਣ ਲਈ ਦਿਲਚਸਪੀ ਨਹੀਂ ਵਿਖਾਈ ਜਿਸ ਤੋਂ ਬਾਦ ਨਾਜਾਇਜ਼ ਸ਼ਰਾਬ
ਮਾਫੀਆ ਦੇ ਖਾਤਮੇ ਲਈ ਐਕਸਾਈਜ਼ ਮਹਿਕਮੇਂ ਦੀ ਤਸੱਲੀ ਤੋਂ ਬਾਦ ਸਾਡੇ ਵਲੋਂ ਫੀਸਾਂ ਭਰਕੇ ਠੇਕੇ ਲੈ ਲਏ ਹਨ। ਐਕਸਾਈਜ਼ ਮਹਿਕਮੇ ਦੇ ਵਾਯਦੇ ਅਨੁਸਾਰ ਸ਼ਰਾਬ ਬਲੈਕੀਆਂ ਨੂੰ ਸਖਤ ਕਾਰਵਾਈ ਕਰਕੇ ਸਬਕ ਸਿਖਾਇਆ ਜਾਵੇਗਾ। ਜਿਸ ਨਾਲ ਸਰਕਾਰ ਨੂੰ ਘਾਟੇ ਤੋਂ ਬਾਹਰ ਕਢਿਆ ਜਾਵੇਗਾ ਠੇਕੇਦਾਰ ਵੀ ਸਕੂਨ ਨਾਲ ਆਪਣਾ ਕਾਰੋਬਾਰ ਕਰ ਸਕਣਗੇ।













