
ਜੰਡਿਆਲਾ ਗੁਰੂ 17 ਦਸੰਬਰ (ਕੰਵਲਜੀਤ ਸਿੰਘ ਲਾਡੀ) : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਰਕਾਰ ਵਲੋਂ ਹਿੱਕ ਦੇ ਧੱਕੇ ਨਾਲ ਜ਼ਬਰਦਸਤੀ ਲੁੱਟੀਆਂ ਜਾ ਰਹੀਆਂ ਹਨ। ਜਿਸ ਦਾ ਅਸੀ ਸਖ਼ਤ ਵਿਰੋਧ ਕਰਾਂਗੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਐਮਐਲਏ ਅਤੇ ਅਮਿ੍ਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕੀਤਾ। ਉਨਾਂ ਕਿਹਾ ਕਿ ਬਲਾਕ ਸੰਮਤੀ ਜੋਨ ਤਾਰਾਗੜ, ਬੰਡਾਲਾ ਜਲਾਲ ਅਤੇ ਮਹਿਤਾ ਦੀਆਂ ਸੀਟਾਂ ਕਾਂਗਰਸ 300 ਤੋਂ ਉਂਪਰ ਲੀਡ ਨਾਲ ਜਿੱਤੀਆਂ ਸਨ ਪਰ ਉਨ੍ਹਾਂ ਨੂੰ ਜੇਤੂ ਐਲਾਨ ਕਰਨ ਦੀ ਬਜਾਏ ਪਹਿਲਾਂ ਐਲਾਨ ਨੂੰ ਰੋਕ ਲਿਆ ਫਿਰ ਕਾਂਗਰਸੀ ਵਰਕਰਾਂ ਵਲੋਂ ਜੋਰਦਾਰ ਨਾਹਰੇਬਾਜੀ ਕਰਨ ਕਾਰਣ ਆਰ ਓ ਉਂਪਰ ਭਾਰੀ ਦਬਾਅ ਪਾ ਕੇ ਦੁਬਾਰਾ ਗਿਣਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਥੇ ਇਹ ਖਾਸ ਜ਼ਿਕਰਯੋਗ ਹੈ ਕਿ ਜਦ ਉਪਰੋਕਤ ਜੋਨਾਂ ਦੀ ਗਿਣਤੀ ਤੋਂ ਬਾਅਦ ਜੇਤੂ ਐਲਾਨ ਰੋਕ ਦਿੱਤਾ ਤਾਂ ਕਾਂਗਰਸ ਵਰਕਰਾਂ ਨੇ ਖੂਬ ਨਾਹਰੇਬਾਜੀ ਕੀਤੀ। ਜਿਸ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ ਤੁਰੰਤ ਗਿਣਤੀ ਕੇਂਦਰ ਤੇ ਪਹੁੰਚ ਗਏ। ਮੌਕੇ ਤੇ ਆਰ ਓ ਨੂੰ ਵੀ ਮਿੱਲਣ ਦੀਆਂ ਅਪੀਲਾਂ ਕੀਤੀਆਂ ਪਰ ਆਰ ਓ ਵੀ ਮੌਕੇ ਤੇ ਮਜਬੂਰ ਹੀ ਦਿਖਾਈ ਦਿੱਤਾ। ਇਸ ਮੌਕੇ ਡੈਨੀ ਬੰਡਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਦੇ ਇਸ ਧੱਕੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਵਾਂਗੇ। ਇਥੇ ਇਹ ਵੀ ਖਾਸ ਜ਼ਿਕਰਯੋਗ ਹੈ ਕਿ ਭਾਵੇਂ ਕਿ ਬਲਾਕ ਸੰਮਤੀ ਦੀਆਂ 2 ਸੀਟਾਂ ਅਕਾਲੀ ਦਲ ਮੱਖਣਵਿੰਡੀ ਨੇ ਜਿੱਤੀਆਂ ਸਨ।

ਇਸ ਮੌਕੇ ਪ੍ਰਤੱਰਖਦਰਸੀ ਇਹ ਚਰਚਾ ਕਰ ਰਹੇ ਸਨ ਕਿ ਆਮ ਆਦਮੀ ਪਾਰਟੀ ਉਪਰੋਕਤ ਤੋਂ ਇਲਾਵਾ ਬਾਕੀ ਸੀਟਾਂ ਪਹਿਲਾਂ ਹੀ ਜਿੱਤ ਚੁਕੀ ਸੀ ਪਰ ਫਿਰ ਵੀ 4 ਕੁ ਸੀਟਾਂ ਬਦਲੇ ਰੌਲਾ ਰੱਪਾ ਪਵਾ ਲੈਣਾਂ ਕੋਈ ਬਹਤੀ ਸਿਆਣਪ ਨਹੀਂ ਹੈ। ਇਸ ਮੌਕੇ ਜਦ ਆਰ ਓ ਸਾਬ ਨਾਲ ਇਸ ਸਬੰਧੀ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਜਿਸ ਵੀ ਪਾਰਟੀ ਨੇ ਦੁਬਾਰਾ ਗਿਣਤੀ ਕਰਨ ਦੀ ਅਪੀਲ ਕੀਤੀ ਹੈ, ਉਸ ਅਪੀਲ ਨੂੰ ਜ਼ਰੂਰ ਮੰਨਾਂਗੇ। ਪਰ ਇਸ ਮੌਕੇ ਆਰ ਓ ਸਾਬ ਮਜਬੂਰ ਹੀ ਦਿਖਾਈ ਦਿੱਤੇ।














