ताज़ा खबरपंजाब

“ਸਰਕਾਰ ਤੁਹਾਡੇ ਦੁਆਰ” ਪ੍ਰੋਗਰਾਮ ਤਹਿਤ ਲੋਕਾਂ ਦੀਆ ਸੁਣੀਆਂ ਮੁਸਕਲਾਂ ਕਈਆਂ ਦਾ ਕੀਤਾ ਹੱਲ

ਬਾਬਾ ਬਕਾਲਾ ਸਾਹਿਬ, 05 ਜਨਵਰੀ (ਸੁਖਵਿੰਦਰ ਬਾਵਾ) : ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਕਸਬਾ ਖਲਚੀਆਂ ਵੇਖੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵੱਲੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਮੁੱਖਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੁਰੂ ਕੀਤੇ ਪ੍ਰੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਖਲਚੀਆਂ ਵੇਖੇ ਕੈਂਪ ਲਗਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਟੌਂਗ ਵੱਲੋ ਲੋਕਾਂ ਦੀਆ ਮੁਸਕਲਾਂ ਨੂੰ ਹੱਲ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ।

ਇਸੇ ਮੌਕੇ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਵਲੋਂ ਅਪਣੇ ਅਪਣੇ ਸਟਾਲ ਲਗਾਏ ਗਏ ਹਨ ਅਤੇ ਲੋਕਾਂ ਦੀ ਮਦਦ ਕਰ ਰਹੇ ਹਨ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਸੇਵਾ ਕਰਨ ਲਈ ਅਸੀਂ ਹਰ ਵੇਲੇ ਉਹਨਾਂ ਨਾਲ ਮਿਲ ਰਹੇ ਹਾਂ ਇਸ ਮੌਕੇ ਉਨ੍ਹਾਂ ਨਾਲ ਤਹਿਸੀਦਾਰ ਸੁਖਦੇਵ ਕੁਮਾਰ ਬੰਗੜ ਨਾਇਬ ਤਹਿਸੀਲਦਾਰ ਪਵਨ ਕੁਮਾਰ ਐੱਸ ਡੀ ਓ ਬੁਟਾਰੀ ਜਗਜੀਤ ਸਿੰਘ ਸੁਰਜੀਤ ਸਿੰਘ ਜੇ ਈ ਫਲ ਵਿੰਦਰ ਸਿੰਘ ਬਲਾਕ ਪ੍ਰਧਾਨ ਸਰਬਜੀਤ ਸਿੰਘ, ਚੀਮਾ ਰੌਸ਼ਨ ਕੁਮਾਰ ਵਿਸ਼ਾਲ ਮੰਨਣ ਵਰਿੰਦਰ ਸਿੰਘ ਮਿੱਠੂ ਸਰਪੰਚ ਧੂਲਕਾ ਸੁਭਕਰਮਨ ਸਿੰਘ ਡਾਕਟਰ ਸਰਬਜੀਤ ਸਿੰਘ ਧੂਲਕਾ ਸਰਵਿੰਦਰ ਸਿੰਘ ਪੀ ਏ ਟੌਂਗ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button