ताज़ा खबरपंजाब

ਸ਼ਹੀਦ ਬਿਕਰਮਜੀਤ ਸਿੰਘ ਫੋਜੀ ਨੋਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਯਾਦ ਵਿੱਚ ਮਨਾਈ ਜਾਂਦੀ ਹਰ ਸਾਲ ਬਰਸੀ।

ਜੰਡਿਆਲਾ ਗੁਰੂ, 05 ਦਸੰਬਰ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸੋਹਤਾ ) :- ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਰਾਸੂਲਪੁਰ ਕਲਾਂ ਦੇ ਵਸਨੀਕ ਸ. ਸੰਤੋਖ ਸਿੰਘ ਜੋ ਕੀ ਆਪ ਵੀ ਫੋਜ ਦੀ ਨੋਕਰੀ ਕਰਕੇ ਆਏ ਹਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਮੇਰੇ ਪ੍ਰਵਾਰ ਵਿਚ ਮੇਰੀਆ ਦੋ ਬੇਟੀਆਂ ਤੇ ਇੱਕ ਮੇਰਾ ਬੇਟਾ ਸ, ਬਿਕਰਮਜੀਤ ਸਿੰਘ ਜੋ ਕੀ ਫੋਜ ਵਿਚ ਨੋਕਰੀ ਕਰਦਾ ਸੀ ਦੋ ਭੈਣਾਂ ਦਾ ਇੱਕਲਾ ਇੱਕਲਾ ਵੀਰ ਸੀ ਜੋ ਕੀ 5/12/2020 ਨੂੰ। ਉਸ ਦੀ ਮੋਤ ਹੋ ਗਈ ਅੱਜ ਉਸ ਨੂੰ ਦੋ ਸਾਲ ਹੋ ਗਏ ਮੇਰੇ ਪੁੱਤ ਦੀ ਮੋਤ ਹੋਈ ਨੂੰ ਪਰ ਮੈ ਅੱਜ ਵੀ ਆਪਣੇ ਪੁੱਤ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਵੀ 5/12/2022 ਨੂੰ ਬਰਸੀ ਮਨਾਈ ਗਈ ਹੈ।

ਉਨ੍ਹਾਂ ਆਖੇਆ ਕੀ ਮੈਂ ਆਪਣੇ ਪੁੱਤ ਦੀ ਯਾਦ ਵਿੱਚ ਇਹ ਬਰਸੀ ਮਨਾਉਂਦਾ ਹਾ ਤੇ ਜਿਨ੍ਹਾਂ ਚਿਰ ਮੇਰੀ ਜਿੰਦਗੀ ਹੈ ਮੈ ਆਪਣੇ ਪੁੱਤ ਦੀ ਬਰਸੀ ਮਨਾਉਂਦਾ ਰਿਹਾਗਾ ਉਸ ਵਿਛੜੀ ਰੂਹ ਨੂੰ ਤਾਂ ਮਾਪੇ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲ ਸਕਦੇ ਪਰ ਮੈ ਇਹ ਵੀ ਕਹਿਣਾ ਚਾਹੁੰਦਾ ਹਾਂ ਕੀ ਪ੍ਰਮਾਤਮਾ ਕਿਸੇ ਦਾ ਇਕੱਲੋਤਾ ਪੁੱਤ ਮਾਪਿਆਂ ਦੇ ਜਿਉਦੇ ਜੀ ਰੱਬਾ ਨਾ ਲੈ ਕੇ ਜਾਵੀ ਮਾਪੇ ਤਾਂ ਜਿਉਦੇ ਜੀ ਹੀ ਮਰ ਜਾਂਦੇ ਨੇ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ।

Show More

Related Articles

Leave a Reply

Your email address will not be published. Required fields are marked *

Back to top button