
ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਹਲਕਾ ਬਾਬਾ ਬਕਾਲਾ ‘ਚ ਪੈਂਦੇ ਪਿੰਡ ਏਕਲਗੱਡਾ ਗਰਾਊਂਡ ਵਿੱਚ ਸ਼ਹੀਦ ਬਾਬਾ ਬੀਰ ਸਿੰਘਹਾਕੀ ਕਲੱਬ ਅਤੇ ਮੋਹਿਤਵਾਰਾ ਨੇ ਇੱਕ ਰੋਜਾ ਹਾਕੀ ਡਰਨਾਮੈਂਟ ਕਰਵਇਆ । ਜਿਸ ਵਿੱਚ ਏਕਲਗੱਡਾ ਹਾਕੀ ਕਲੱਬ ਅਤੇ ਢੋਟੀਆਂ ਹਾਕੀ ਕਲੱਬ ਟੀਮਾਂ ਵਿੱਚ ਹਾਕੀ ਮੁਕਾਬਲਾ ਹੋਇਆ, ਜਿਸ ਵਿਚ ਜੇਤੂ ਟੀਂਮ ਸ਼ਹੀਦ ਬਾਬਾ ਬੀਰ ਸਿੰਘ ਹਾਕੀ ਕਲੱਬ ਪਿੰਡ ਏਕਲਗੱਡਾ ਜੇਤੂ ਰਹੀ ਅਤੇ ਢੋਟੀਆਂ ਹਾਕੀ ਕਲੱਬ ਦੂਜੇ ਸਥਾਨ ਤੇ ਰਿਹਾ । ਇਸ ਮੌਕੇ ਖਿਡਾਰੀ ਬੱਚਿਆਂ ਦੇ ਉਤਸਾਹ ਵਧਾਉਣ ਲਈ ਇਨਾਮ ਵੀ ਵੰਡੇ ਗਏ ।
ਇਸ ਮੌਕੇ ਕੋਚ ਸ੍ਰ.ਦਲੀਪ ਸਿੰਘ ਏਕਲਗੱਡਾ ਅਤੇ ਕੋਚ ਗੁਰਬਾਜ ਸਿੰਘ ਢੋਟੀਆਂ ਨੇ ਇਪੇਅਰ ਦੀ ਬੜੇ ਹੀ ਸੁਚੱਜੇ ਢੰਗ ਨਾ ਡਿਉਟੀ ਨਿਭਾਈ । ਇਸ ਮੌਕੇ ਸਰਪੰਚ ਮਨਜਿੰਦਰ ਸਿੰਘ,ਸਰਪੰਚ ਗੁਰਮੇਜ ਸਿੰਘ,ਪ੍ਰਧਾਨ ਨਿਰਵੈਰ ਸਿੰਘ ,ਸਤਨਾਮ ਸਿੰਘ ਕਬੱਡੀ ਪ੍ਰਧਾਨ,ਪ੍ਰਮਜੀਤ ਸਿੰਘ ਇੰਪੇਕਟਰ ਕੋਚ ਕਬੱਡੀ ਜਲੰਧਰ ਚੇਹਚੇ ਤੌਰਤੇ ਪੁੰਚੇ ।













