
ਕਪੂਰਥਲਾ, 20 ਫਰਵਰੀ (ਗੌਰਵ ਮੜੀਆ) : ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਤੁਹਾਡਾ ਆਪਣਾ ਕੈਂਪ ਨਾਂ ਹੇਠ ਜਿਥੇ 21 ਦੇ ਕਰੀਬ ਕੈਂਪ ਕਲਾਨੌਰ ਤੋਂ ਲੈ ਫਿਰੋਜ਼ਪੁਰ ਫਾਜ਼ਿਲਕਾ ਤੱਕ ਚਲਾ ਹਰ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਲੋੜਵੰਦਾਂ ਕੋਲ ਲੋੜੀਂਦੀਆਂ ਵਸਤਾਂ ਪਹੁੰਚਾਈਆਂ। ਉਥੇ ਹੀ ਹੜ੍ਹਾਂ ਉਪਰੰਤ ਵੀ ਲਗਾਤਾਰ ਜ਼ਮੀਨੀ ਪੱਧਰੀਆਂ ਕਰਨ ਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਸੇਵਾਵਾਂ ਜਾਰੀ ਹਨ। ਇਸੇ ਹੀ ਲੜੀ ਤਹਿਤ ਮੰਡ ਖੇਤਰ ਦੇ ਪਿੰਡ ਕਿਸਨਸਿੰਘਵਾਲਾ ਵਿਖੇ ਹੜਾਂ ਤੇ ਭਾਰੀ ਬਾਰਿਸ਼ ਕਾਰਨ ਡਿੱਗੇ ਬਜ਼ੁਰਗ ਮਾਤਾ ਦਲੀਪ ਕੌਰ ਦੇ ਮਕਾਨ ਸਹਿਰ ਬਰੇਸੀਆ ਪਿੰਡ ਕਿਆਰੀ ਇਟਲੀ ਦੀ ਸੰਗਤ ਤੇ ਪਿੰਡ ਖੀਰਾਂਵਾਲੀ ਦੀ ਸੰਗਤ ਦੇ ਸਹਿਯੋਗ ਨਾਲ ਬਣਾ ਕਿ ਦਿੱਤੇ ਗਏ।

ਅੱਜ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਟੈਂਕਰ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜਿਲ੍ਹਾ ਕਪੂਰਥਲਾ ਦੇ ਆਗੂ ਗੁਰਦੀਪ ਸਿੰਘ ਭੰਡਾਲ ਨੇ ਮੌਕੇ ਤੇ ਪਹੁੰਚ ਮਾਤਾ ਦਲੀਪ ਕੌਰ ਨੂੰ ਨਵੇਂ ਬਣ ਰਹੇ ਮਕਾਨ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਨੇ ਕਿਹਾ ਕਿ ਜਲਦ ਹੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਜ਼ੀਰ ਲੋੜਵੰਦ ਗ੍ਰੰਥੀ ਸਿੰਘਾਂ ਦੇ ਮਕਾਨ ਬਣਾਉਣ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।ਇਸ ਸਮੇਂ ਪਿੰਡ ਵਾਸੀਆਂ ਨੇ ਗੁਰਦੀਪ ਸਿੰਘ ਭੰਡਾਲ, ਸੁਖਦੇਵ ਸਿੰਘ ਖੀਰਾਂਵਾਲੀ ਤੇ ਟੀਮ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਸਨਮਾਨਿਤ ਕੀਤਾ।













