
ਕਪੂਰਥਲਾ, 02 ਮਈ (ਗੌਰਵ ਮੜੀਆ) : ਪੰਜਾਬ ਸੈਕਟਰ ਲੇਬਰ ਯੂਨੀਅਨ ਦਾ ਸਾਲਾਨਾ ਸਮਾਗਮ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗ਼ਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਜਿੰਦਰ ਸਿੰਘ ਬੱਬਰ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਦਾਰ ਗੁਰਬਚਨ ਸਿੰਘ ਸਾਥੀਆਂ ਸਾਹਿਤ ਸ਼ਾਮਿਲ ਹੋਏ

ਚੇਅਰਮੈਨ ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ ਨਿਰਮਲ ਸਿੰਘ ਨਾਹਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਸੁਭਾਸ਼ ਮਕ੍ਰੰਦੀ ਜੀ ਨੇ ਵਿਚਾਰ ਰੱਖ ਦਿਆ ਕਿਹਾ ਕਿ ਸਾਨੂੰ ਸਭ ਨੂੰ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ

ਮੁਹਿੰਦਰ ਸਿੰਘ ਬਲੇਅਰ ਮੁੱਖ ਬੁਲਾਰਾ ਪੰਜਾਬ ਐਸ ਸੀ ਮੋਰਚਾ ਬੀਜੇਪੀ ਨੇ ਕਿਹਾ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ਤੋਂ ਚਲਦਿਆਂ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਜੂਨੀਅਨ ਦੇ ਪ੍ਰਧਾਨ ਸਰਦਾਰ ਸਤਪਾਲ ਸਿੰਘ ਫੌਜੀ ਨੇ ਮਜ਼ਦੂਰ ਵਰਗ ਇੱਕਜੁਟ ਨੌਜ਼ਵਾਨਾਂ ਦੇ ਭੱਵਿਖ ਨੂੰ ਬਚਾਉਣ ਦੀ ਅਪੀਲ ਕੀਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ

ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਆਈ ਹੋਈ ਸੰਗਤ ਨੂੰ ਸੰਬੋਧਿਤ ਕੀਤਾ ਇਸ ਮੌਕੇ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਜਿਲਾ ਪ੍ਰਧਾਨ ਡਾ.ਜਸਵਿੰਦਰ ਸਿੰਘ ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਪੱਡਾਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੈਨੰਤ ਕੁਮਾਰ ਜੀ ਸਮਾਗ਼ਮ ਵਿੱਚ ਸ਼ਾਮਿਲ ਹੋਏ।














