ताज़ा खबरपंजाबराजनीति

ਰਣਜੀਤ ਸਿੰਘ ਛੱਜਲਵੱਡੀ ਅਤੇ ਸਤਿੰਦਰਜੀਤ ਸਿੰਘ ਛੱਜਲਵੱਡੀ ‘ਆਪ’ ਵਿੱਚ ਸ਼ਾਮਿਲ

ਆਪ' ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ : ਚੇਅਰਮੈਨ ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ 19 ਸਤੰਬਰ (ਸੁਖਵਿੰਦਰ ਬਾਵਾ) : ਅੱਜ ਚੇਅਰਮੈਨ ਮਾਰਕੀਟ ਕਮੇਟੀ ਰਈਆ ਅਤੇ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਲਗਾਤਾਰ ਵਧ ਰਿਹਾ ਆਮ ਆਦਮੀ ਪਾਰਟੀ ਦਾ ਪਰਿਵਾਰ ਅਤੇ ਹਰ ਵਰਗ ਦਾ ‘ਆਪ’ ਦੀਆਂ ਨੀਤੀਆਂ ਵਿੱਚ ਭਰੋਸਾu ਮਜ਼ਬੂਤ ਹੋ ਰਿਹਾ ਹੈ।ਇਸੇ ਕੜੀ ਤਹਿਤ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਤਿੰਨ ਵਾਰੀ ਦੇ ਐਮਐਲਏ ਅਤੇ ਪੁਨਰ ਸਰਜੀਤ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਸਰਦਾਰ ਰਣਜੀਤ ਸਿੰਘ ਛੱਜਲਵੱਡੀ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਸਤਿੰਦਰ ਸਿੰਘ ਛੱਜਲਵੱਡੀ ਜੋ ਕਿ ਅਕਾਲੀ ਦਲ ਬਾਦਲ ਵੱਲੋਂ ਹਲਕਾ ਜੰਡਿਆਲਾ ਗੁਰੂ ਤੋਂ ਇਲੈਕਸ਼ਨ ਲੜ ਚੁੱਕੇ ਹਨ, ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਬੀਤੇ ਦਿਨ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੇ OSD ਸ੍ਰ ਰਾਜਬੀਰ ਸਿੰਘ ਘੁੰਮਣ ਜੀ ਅਤੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆਂ ਨੇ ਛੱਜਲਵੱਡੀ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ।

ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਛੱਜਲਵੱਡੀ ਪਰਿਵਾਰ ਦੇ ‘ਆਪ’ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਹੁਤ ਵੱਡੀ ਮਜਬੂਤੀ ਮਿਲੀ ਹੈ। ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਛੱਜਲਵੱਡੀ ਪਰਿਵਾਰ ਨੇ ਪਹਿਲਾਂ ਵੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਸੇਵਾ ਨਿਭਾਈ ਹੈ ਅਤੇ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਹਨ. ਜਿਸ ਕਾਰਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਨੌਜਵਾਨ ਚਿਹਰਾ ਸਤਿੰਦਰ ਸਿੰਘ ਛਜਲਵੱਡੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਮੂਹ ਪੁਰਾਣੇ ਵਰਕਰਾਂ ਵਲੰਟੀਅਰਾਂ ਅਤੇ ਸੰਗਤਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਬੂਥ ਲੈਵਲ ਤੱਕ ਮਜਬੂਰ ਬਣਾਇਆ ਜਾਵੇਗਾ ਅਤੇ ਪਾਰਟੀ ਨੂੰ 2027 ਵਿੱਚ ਵੱਡੀ ਲੀਡ ਨਾਲ ਜਿੱਤ ਦਵਾਵਾਂਗੇ. ਇਸ ਮੌਕੇ ਉਹਨਾਂ ਨਾਲ ਚੇਅਰਮੈਨ ਕੁਲਦੀਪ ਸਿੰਘ ਮਥਰੇਵਾਲ, ਐਮ ਸੀ ਮਨਜਿੰਦਰ ਸਿੰਘ, ਐਮ ਸੀ ਰਵੀ ਸਿੰਘ, ਪਰਮਜੀਤ ਸਿੰਘ ਭੁੱਲਰ, ਤੇਜਿੰਦਰ ਸਿੰਘ ਬੱਲ ਸਰਪੰਚ, ਸਰਵਣ ਸਿੰਘ ਸਰਾਂ, ਜਸਕਰਨ ਸਿੰਘ ਸਰਪੰਚ, ਦਿਲਬਾਗ ਸਿੰਘ,ਪ੍ਰਗਟ ਸਿੰਘ,ਸੋਹਣ ਸਿੰਘ,ਸੁਖਦੇਵ ਸਿੰਘ ਭੈਣੀ ਸਰਪੰਚ, ਕਵਲਜੀਤ ਸਿੰਘ ਬੁਲੇ ਨੰਗਲ, ਲਖਵਿੰਦਰ ਸਿੰਘ, ਲਖਬੀਰ ਸਿੰਘ ਬਲਾਕ ਸੰਮਤੀ ਮੈਂਬਰ, ਬਲਜਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਛਜਲਵੱਡੀ, ਤਰਨਦੀਪ ਸਿੰਘ, ਸਤਨਾਮ ਸਿੰਘ, ਮਾਨ ਸਿੰਘ, ਸਰਮੁੱਖ ਸਿੰਘ ਗਿੱਲ, ਕੁਲਬੀਰ ਸਿੰਘ ਸਰਪੰਚ, ਨਿਰਮਲ ਸਿੰਘ ਆਦਿ ਆਗੂ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button