ताज़ा खबरपंजाब

ਮੰਗਾ ਦਾ ਕੋਈ ਹੱਲ ਨਾਂ ਹੋਣ ਕਰਕੇ ਡੀ.ਸੀ ਦਫਤਰ ਕਰਮਚਾਰੀਆਂ ਨੇ ਪਹਿਲਾਂ ਤੋਂ ਚੱਲ ਰਹੀ ਹੜਤਾਲ ਨੂੰ ਅੱਗੇ ਵਧਾਈਆ

ਜਲੰਧਰ, 26 ਜੁਲਾਈ (ਕਬੀਰ ਸੌਂਧੀ) : ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਜੱਥੇਬੰਦੀ ਦੀ ਮਾਲ ਮੰਤਰੀ ਪੰਜਾਬ ਨਾਲ ਪਹਿਲੀ ਮੀਟਿੰਗ ਮਿਤੀ 30 ਜੂਨ ਨੂੰ ਅਤੇ ਦੂਜੀ ਮੀਟਿੰਗ 08 ਜੁਲਾਈ ਨੂੰ ਹੋਈ, ਜਿਸ ਵਿੱਚ ਮਾਲ ਮੰਤਰੀ ਪੰਜਾਬ ਨੇ ਜੱਥੇਬੰਦੀ ਨਾਲ 22 ਜੁਲਾਈ ਨੂੰ ਫ਼ਿਰ ਮੀਟਿੰਗ ਕਰਨ ਦਾ ਸਮਾਂ ਦਿੱਤਾ ਪਰ 22 ਜੁਲਾਈ ਨੂੰ ਮੀਟਿੰਗ ਹੀ ਨਹੀਂ ਕੀਤੀ ਤੇ ਨਾ ਹੀ ਕਿਸੇ ਮੰਗ ਦੀ ਪੂਰਤੀ ਹੋਈ, ਜਿਸ ਦੇ ਰੋਸ ਵਜੋਂ ਜੱਥੇਬੰਦੀ ਵੱਲੋਂ ਮਿਤੀ 23-07-2026 ਤੋਂ 26-07-2026 ਤੱਕ ਹੜਤਾਲ ਦਾ ਐਲਾਨ ਕਰਕੇ ਸਮੁੱਚੇ ਦਫ਼ਤਰਾਂ ਦਾ ਕੰਮ ਬੰਦ ਰੱਖਿਆ।

ਇਸ ਹੜਤਾਲ ਦੇ ਚੱਲਦੇ ਜੱਥੇਬੰਦੀ ਵੱਲੋਂ ਸਰਕਾਰ ਨੂੰ ਭੇਜੇ ਮੰਗ ਪੱਤਰ ਨੰਬਰ 75 ਮਿਤੀ 24-04-2026 ਵਿੱਚ ਦਰਜ ਕਿਸੇ ਵੀ ਮੰਗ ਦੀ ਪੂਰਤੀ ਨਹੀਂ ਹੋਈ। ਸਰਕਾਰ ਵੱਲੋਂ ਮਾਲ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਵਿੱਚ ਜੱਥੇਬੰਦੀ ਨੂੰ 27 ਜੁਲਾਈ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ।

ਬੇਸ਼ੱਕ ਸਰਕਾਰ ਨੇ ਮੀਟਿੰਗ ਵਿੱਚ ਗੱਲਬਾਤ ਲਈ ਬੁਲਾਇਆ ਹੈ ਪਰ ਅਜੇ ਤੱਕ ਕਿਸੇ ਵੀ ਮੰਗ ਦਾ ਕੋਈ ਠੋਸ ਹੱਲ ਨਾ ਕਰਦੇ ਹੋਏ ਚਿੱਠੀ-ਪੱਤਰ ਜਾਰੀ ਨਹੀਂ ਕੀਤਾ। ਮੰਗਾਂ ਦਾ ਕੋਈ ਹੱਲ ਨਾ ਹੋਣ ਕਰਕੇ ਜੱਥੇਬੰਦੀ ਨੇ ਫੈਸਲਾ ਲਿਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਹੜਤਾਲ ਮਿਤੀ 27-07-2026 ਤੱਕ ਵਧਾਈ ਜਾਂਦੀ ਹੈ।

ਜਥੇਬੰਦੀ ਵੱਲੋਂ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ ਪਰ ਮੀਟਿੰਗ ਵਿੱਚ ਸਾਡੀਆਂ ਮੰਗਾਂ ਤੇ ਕੋਈ ਢੁੱਕਵੀਂ ਕਾਰਵਾਈ ਨਾ ਹੋਣ ਕਰਕੇ ਤੇ ਮੰਗਾਂ ਦੀ ਪੂਰਤੀ ਦੇ ਜਾਰੀ ਪੱਤਰ ਨਾ ਮਿਲਣ ਤੇ ਮੀਟਿੰਗ ਦੇ ਸਮਾਪਤ ਹੋਣ ਤੋਂ ਬਾਅਦ ਅਗਲੇ ਐਕਸ਼ਨ ਦਾ ਫ਼ੈਸਲਾ ਲੈਂਦੇ ਹੋਏ ਉਥੇ ਹੀ ਐਲਾਨ ਕੀਤਾ ਜਾਵੇਗਾ। ਸਮੂਹ ਕਰਮਚਾਰੀਆਂ ਨੂੰ ਅਪੀਲ ਹੈ ਕਿ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਇਸ ਹੜਤਾਲ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।

Show More

Related Articles

Leave a Reply

Your email address will not be published. Required fields are marked *

Back to top button