ताज़ा खबरपंजाब

ਮਾਨ ਸਰਕਾਰ ਦਾ ਜਮੀਨੀ ਇੰਤਕਾਲਾਂ ਦੇ ਨਿਪਟਾਰੇ ਸਬੰਧੀ ਕੈਂਪ ਪੰਜਾਬ ਭਰ ਵਿੱਚ ਕਾਮਯਾਬ ਰਹੇ : ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ, 15 ਜਨਵਰੀ (ਸੁਖਵਿੰਦਰ ਬਾਵਾ) : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਭਰ ਵਿੱਚ ਲਗਾਗਿਆ ਗਿਆ ਜਮੀਨੀ ਇੰਤਕਾਲਾਂ ਦੇ ਨਿਪਟਾਰੇ ਸਬੰਧੀ ਕੈਂਪ ਪੂਰੀ ਤਰ੍ਹਾਂ ਕਾਮਯਾਬ ਰਿਹਾ । ਵਿਧਾਇਕ ਦਲਬੀਰ ਸਿੰਘ ਟੌਂਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ, ਕੁਲਦੀਪ ਸਿੰਘ ਮਥਰੇਵਾਲ, ਸੁਖਦੇਵ ਸਿੰਘ ਔਜਲਾ, ਸੁਖਦੇਵ ਸਿੰਘ ਪੱਡਾ, ਜਸਵਿੰਦਰ ਸਿੰਘ . ਹਰਪ੍ਰੀਤ ਸਿੰਘ ਭਿੰਡਰ, ਅਵਤਾਰ ਸਿੰਘ ਵਿਰਕ, ਸਰਸੇਰ ਸਿੰਘ, ਲਖਬੀਰ ਸਿੰਘ ਆਦਿ ਆਗੂਆਂ ਵੱਲੋਂ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿੱਚ ਲੱਗੇ ਕੈਂਪ ਦਾ ਦੌਰਾ ਕੀਤਾ ਗਿਆ। ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਇਸ ਕੈਂਪ ਦਾ ਲਾਹਾ ਲਿਆ ਅਤੇ ਲੰਬੇ ਸਮੇਂ ਤੋਂ ਲਟਕੇ ਆ ਰਹੇ ਇੰਤਕਾਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।

ਇਸ ਕੈਂਪ ਦੀ ਪੰਜਾਬ ਭਰ ਦੇ ਲੋਕਾਂ ਨੇ ਸਲਾਘਾ ਕੀਤੀ ਅਤੇ ਮਾਨ ਸਰਕਾਰ ਦਾ ਧੰਨਵਾਦੀ ਕੀਤਾ । ਇਸ ਮੌਕੇ ਤਹਿਸੀਲਦਾਰ ਸੁਖਦੇਵ ਕੁਮਾਰ ਬਾਂਗੜ, ਰਛਪਾਲ ਸਿੰਘ ਪਟਵਾਰੀ, ਅੰਗਰੇਜ ਸਿੰਘ ਪਟਵਾਰੀ, ਮਨਪ੍ਰੀਤ ਸਿੰਘ ਪਟਵਾਰੀ, ਰਣਜੀਤ ਸਿੰਘ ਕਾਨਗੋ, ਸਰਬਜੀਤ ਸਿੰਘ ਕਾਨਗੋ, ਪ੍ਰਿੰਸਜੀਤ ਪਟਵਾਰੀ, ਯੋਗਰਾਜ ਸਿੰਘ ਪਟਵਾਰੀ, ਦਵਿੰਦਰ ਸਿੰਘ ਪਟਵਾਰੀ, ਹਰਜਿੰਦਰ ਸਿੰਘ ਪਟਵਾਰੀ, ਪ੍ਰਭਜੋਤ ਸਿੰਘ ਪਟਵਾਰੀ, ਜਸਕੀਰਤ ਸਿੰਘ, ਹਰਪ੍ਰੀਤ ਸਿੰਘ ਪਟਵਾਰੀ, ਸੁਖਦੇਵ ਰਾਜ ਕਾਨਗੋ, ਸੰਦੀਪ ਸਿੰਘ ਏ.ਐਸ.ਐਚ ਆਦਿ ਨੇ ਲੋਕਾਂ ਵੱਲੋ ਦਿੱਤੀਆਂ ਇੰਤਕਾਲਾ ਸਬੰਧੀ ਮੁਸਕਿਲਾਂ ਸੁਣੀਆਂ ਅਤੇ ਬਹੁਤ ਸਾਰੇ ਲੋਕਾਂ ਦੇ ਮੌਕੇ ਤੇ ਹੀ ਹੱਲ ਕੀਤੇ ਗਏ ।

Show More

Related Articles

Leave a Reply

Your email address will not be published. Required fields are marked *

Back to top button