
ਕਪੂਰਥਲਾ, 25 ਅਪ੍ਰੈਲ (ਗੌਰਵ ਮੜੀਆ) : ਵਿਰਾਸਤੀ ਸ਼ਹਿਰ ਦੇ ਪਿੰਡ ਸ਼ੇਖੂਪੁਰ ਵਿੱਚ ਸਥਿਤ ਮਾਤਾ ਭੱਦਰਕਾਲੀ ਜੀ ਦਾ 79ਵਾਂ ਸਾਲਾਨਾ ਮੇਲਾ 13 ਮਈ ਨੂੰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਇਸ ਸਬੰਧੀ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗਾ,ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਰਾਤ 10 ਵਜੇ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਰ ਪਹੁੰਚ ਕੇ ਸਮਾਪਤ ਹੋਵੇਗੀ।ਇਸ ਸਬੰਧ ਵਿੱਚਮਾਤਾ ਭੱਦਰਕਾਲੀ ਕਮੇਟੀ ਦੇ ਰਾਹੁਲ ਆਨੰਦ, ਬਬਲੂ ਸਰਪੰਚ,ਕਪਿਲ ਸ਼ਰਮਾ,ਰਾਜਿੰਦਰ ਸ਼ਰਮਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਕੇਸ਼ ਪੰਡਿਤ(ਨੋਨੀ)ਅਤੇ ਕਾਰਤਿਕ ਸ਼ਰਮਾ ਨੂੰ ਮਾਤਾ ਭੱਦਰਕਾਲੀ ਦੇ ਮੇਲੇ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ।
ਇਸ ਦੌਰਾਨ ਨਰੇਸ਼ ਪੰਡਿਤ ਨੇ ਦੱਸਿਆ ਕਿ 13 ਮਈ ਨੂੰ ਹੋਣ ਵਾਲੇ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿੱਚ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸੈਂਕੜੇ ਅਹੁਦੇਦਾਰ ਅਤੇ ਵਰਕਰ ਹਿੱਸਾ ਲੈਣਗੇ ਤੇ ਮਾਤਾ ਭੱਦਰਕਾਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।ਉਨ੍ਹਾਂਨੇ ਕੀਹ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸੈਂਕੜੇ ਅਹੁਦੇਦਾਰ ਅਤੇ ਵਰਕਰ ਮੇਲੇ ਵਾਲੇ ਦਿਨ ਮਾਤਾ ਰਾਣੀ ਦੇ ਦਰਬਾਰ ਵਿੱਚ ਸੇਵਾ ਕਰਨਗੇ।ਇਸ ਤੋਂ ਬਾਅਦ ਨਰੇਸ਼ ਪੰਡਿਤ ਨੇ ਕਿਹਾ ਕਿ ਮੇਲੇ ਸਾਡੀ ਸੱਭਿਆਚਾਰਕ ਵਿਰਾਸਤ ਹਨ।ਮੇਲੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਨੂੰ ਵਧਾਉਂਦੇ ਹਨ। ਪੰਡਿਤ ਨੇ ਕਿਹਾ ਕਿ ਮੇਲਿਆਂ ਦਾ ਅਰਥ ਹੈ ਮੇਲ। ਲੋਕਾਂ ਨੂੰ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਤਿਆਗਣਾ ਚਾਹੀਦਾ ਹੈ ਅਤੇ ਨਵੀਂ ਊਰਜਾ ਨਾਲ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਨੂੰ ਵਧਾਉਣਾ ਚਾਹੀਦਾ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ।ਇਹ ਨਾ ਸਿਰਫ਼ ਸਾਡੇ ਖੇਤਰ ਦੇ ਜੀਵੰਤ ਸੱਭਿਆਚਾਰ ਨੂੰ ਦਰਸਾਉਂਦੇ ਹਨ ਬਲਕਿ ਵਪਾਰਕ ਗਤੀਵਿਧੀਆਂ ਅਤੇ ਆਪਸੀ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਗਊ ਸੇਵਾ ਦੇ ਨਾਲ-ਨਾਲ ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ।ਇਹ ਸਾਨੂੰ ਨਾ ਸਿਰਫ਼ ਇੱਕ ਦੂਜੇ ਦੇ ਸੱਭਿਆਚਾਰਾਂ ਤੋਂ ਜਾਣੂ ਕਰਵਾਉਂਦਾ ਹੈ,ਸਗੋਂ ਆਪਸੀ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਵਿਭਿੰਨ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੀ ਧਰਤੀ ਹੈ, ਜਿੱਥੇ ਲੋਕ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੋ ਕੇ ਭਾਈਚਾਰਾ ਪੈਦਾ ਕਰਦੇ ਹਨ ਅਤੇ ਏਕਤਾ ਦਾ ਪ੍ਰਦਰਸ਼ਨ ਕਰਦੇ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਭਾਰਤ ਤਿਉਹਾਰਾਂ ਦੀ ਧਰਤੀ ਹੈ।ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਾਡਾ ਦੇਸ਼ ਹੈ ਅਤੇ ਇਹ ਤਿਉਹਾਰ ਮੁੱਖ ਤੌਰ ਤੇ ਸਾਡੀ ਸ਼ਰਧਾ ਅਤੇ ਪਰਮਾਤਮਾ ਦੀ ਉਸਤਤ ਤੇ ਨਿਰਭਰ ਕਰਦੇ ਹਨ। ਧਾਰਮਿਕ ਗਤੀਵਿਧੀਆਂ ਸਮਾਜ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੀਆਂ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਮੇਲੇ ਸਾਡੇ ਸਮਾਜ ਨੂੰ ਇਕਜੁੱਟ ਕਰਨ ਅਤੇ ਸਾਡੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਡੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਮਨਾਏ ਜਾਂਦੇ ਰਹਿੰਦੇ ਹਨ।
ਉਨ੍ਹਾਂ ਇਨ੍ਹਾਂ ਕੀਮਤੀ ਵਿਰਾਸਤਾਂ ਨੂੰ ਸੰਭਾਲਣ ਦੀ ਮਹੱਤਤਾ ਤੇ ਜ਼ੋਰ ਦਿੱਤਾ।ਨਰੇਸ਼ ਪੰਡਿਤ ਨੇ ਮਾਤਾ ਭੱਦਰਕਾਲੀ ਮੰਦਰ ਕਮੇਟੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੰਦਰ ਕਮੇਟੀ ਦੇ ਮੈਂਬਰਾਂ ਦੀ ਸਖ਼ਤ ਮਿਹਨਤ ਅਤੇ ਸਥਾਨਕ ਲੋਕਾਂ ਦੇ ਸਮਰਥਨ ਨਾਲ ਹਰ ਸਾਲ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ ਜਾਂਦਾ ਹੈ।ਉਨ੍ਹਾਂ ਭਰੋਸਾ ਦਿੱਤਾ ਕਿ ਬਜਰੰਗ ਦਲ ਦੇ ਵਰਕਰ ਦੇਸ਼ ਦੇ ਵਿਕਾਸ ਅਤੇ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਿਣਗੇ।














