
ਕਪੂਰਥਲਾ 9 ਮਈ (ਗੌਰਵ ਮੜੀਆ) : ਕਪੂਰਥਲਾ ਦੇ ਨੇੜਲੇ ਪਿੰਡ ਸ਼ੇਖੂਪੁਰ ਵਿਖੇ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈਲਫੇਅਰ ਸੋਸਾਇਟੀ ਵੱਲੋਂ ਕਪੂਰਥਲਾ ਦੇ ਸ਼ੇਖੂਪੁਰ ਵਿੱਚ ਸਥਿਤ ਮਾਤਾ ਸ਼੍ਰੀ ਭੱਦਰਕਾਲੀ ਜੀ ਦੇ ਮਨਾਏ ਜਾ ਰਹੇ 79 ਵੇਂ ਸਾਲਾਨਾ ਮੇਲੇ ਸਬੰਧੀ ਅੱਜ ਸਵੇਰੇ ਮੂਰਤੀਆਂ ਨੂੰ ਪੰਚ ਅੰਮ੍ਰਿਤ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਮੰਦਰ ਵਿੱਚ ਸਜਾਇਆ ਗਿਆ। ਇਸ ਤੋਂ ਬਾਅਦ ਸਵੇਰੇ 8 ਵਜੇ ਸੈਂਕੜੇ ਸ਼ਰਧਾਲੂਆਂ ਵੱਲੋਂ ਸ਼ਰਧਾ ਨਾਲ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਬੈਂਡਾਂ ਅਤੇ ਸੰਗੀਤਕਾਰਾਂ ਦੇ ਨਾਲ ਸ਼ਰਧਾਲੂਆਂ ਨੇ ਮਹਾਮਾਈ ਦੇ ਝੰਡੇ ਲੈ ਕੇ ਨਗਰ ਦੀ ਪਰਿਕਰਮਾ ਕੀਤੀ, ਜਿਸ ਤੋਂ ਬਾਅਦ ਮੰਦਰ ਪਰਿਸਰ ਵਿੱਚ ਝੰਡੇ ਲਗਾਏ ਗਏ। ਮਾਤਾ ਭੱਦਰਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਦੱਸਿਆ ਕਿ ਸ਼ਰਧਾਲੂਆਂ ਨੇ ਝੰਡੇ ਅਤੇ ਕਲਸ਼ ਯਾਤਰਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਸਾਬਕਾ ਵਿਧਾਇਕ ਰਾਣਾ ਰਾਜਬੰਸ ਕੌਰ ਨੇ ਵੀ ਇਸ ਮੌਕੇ ’ਤੇ ਮੱਥਾ ਟੇਕਿਆ। ਇਸ ਮੌਕੇ ਕਮੇਟੀ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਜਨਰਲ ਸਕੱਤਰ ਅਭਿਸ਼ੇਕ ਆਨੰਦ, ਉਪ ਚੇਅਰਮੈਨ ਭੁਪਿੰਦਰ ਆਨੰਦ ਅਤੇ ਮੀਡੀਆ ਇੰਚਾਰਜ ਸੋਨੂੰ ਪੰਡਿਤ ਨੇ ਕਿਹਾ ਕਿ ਐਤਵਾਰ 10 ਮਈ ਨੂੰ ਸਵੇਰੇ 6 ਵਜੇ 1100 ਸ਼੍ਰੀ ਦੁਰਗਾ ਸਤੂਤੀ ਪਾਠ ਕੀਤੇ ਜਾਣਗੇ ਅਤੇ 12 ਮਈ ਨੂੰ ਸ਼ਾਮ 5 ਵਜੇ ਸ਼ਾਲੀਮਾਰ ਬਾਗ ਸ਼੍ਰੀ ਬ੍ਰਹਮਕੁੰਡ ਮੰਦਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਦੇਰ ਰਾਤ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਰ ਵਿਖੇ ਸਮਾਪਤ ਹੋਵੇਗੀ। ਝੰਡੇ ਦੀ ਰਸਮ ਮੌਕੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਸੇਵਾਦਾਰ ਤਰੁਣ ਬਹਿਲ, ਕੁਲਦੀਪ ਸਿੰਘ, ਸਰਵਣ ਸਿੰਘ ਭੱਟੀ, ਐਡਵੋਕੇਟ ਰਾਜੇਸ਼ ਸ਼ਰਮਾ, ਅਮਨੀਸ਼ ਸ਼ਰਮਾ, ਪ੍ਰਵੀਨ ਸ਼ਰਮਾ, ਰਾਜੂ ਕਲਹਣ, ਸੰਦੀਪ ਸਹਿਗਲ, ਹੁਸਨ ਲਾਲ ਸ਼ਰਮਾ, ਐਮ.ਬੀ.ਬਹਿਲ, ਧਰਮਿੰਦਰ ਪੱਡਾ, ਕਰਨੈਲ ਸਿੰਘ, ਰਜਿੰਦਰ ਕੁਮਾਰ, ਨਰੇਸ਼ ਸ਼ਰਮਾ, ਵਿਜੇ ਸ਼ਰਮਾ, ਮਨਮੋਹਤ ਬਹਿਲ, ਮਨਮੋਹਣ ਸ਼ਰਮਾ, ਪ੍ਰਵੀਨ ਸ਼ਰਮਾ, ਡਾ. ਆਨੰਦ, ਕਮਲਦੀਪ ਬਾਵਾ, ਜਸਬੀਰ ਸਿੰਘ, ਦੀਪਕ ਆਨੰਦ, ਮਨੀਸ਼ ਕੁਮਾਰ, ਸਾਹਿਲ ਸ਼ਰਮਾ, ਅਮਿਤ ਕੁਮਾਰ, ਸੰਦੀਪ ਸ਼ਰਮਾ, ਸ਼ਿਵ ਪਰਾਸ਼ਰ, ਪਵਨ ਕੁਮਾਰ, ਰਮਨ ਕੁਮਾਰ, ਰਾਹੁਲ ਆਨੰਦ, ਦੀਪਕ ਸ਼ਰਮਾ, ਸਾਹਿਲ ਸ਼ਰਮਾ, ਕਪਿਲ ਸ਼ਰਮਾ, ਰਾਜਬੀਰ ਸਿੰਘ ਹਾਜ਼ਰ ਸਨ।














