ताज़ा खबरपंजाब

ਮਜ਼ਦੂਰ ਦੇਸ਼ ਦੀ ਰੀੜ ਦੀ ਹੱਡੀ ਹਨ – ਖੋਜੇਵਾਲ

ਕਿਹਾ – ਮਜ਼ਦੂਰਾਂ ਦੀ ਕਰਨੀ ਚਾਹੀਦੀ ਹੈ ਇੱਜ਼ਤ

ਕਪੂਰਥਲਾ, 1 ਮਈ (ਗੌਰਵ ਮੜੀਆ) : ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ(ਰਾਜਿ)ਦੇ ਵਲੋਂ ਮਜਦੂਰ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਇਸ ਮੌਕੇ ਤੇ ਖੋਜੇਵਾਲ ਨੇ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੇ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਲਾਮ, ਕੀਤਾ ਜੋ ਆਪਣੀ ਸਖ਼ਤ ਮਿਹਨਤ ਨਾਲ ਸਾਡੇ ਦੇਸ਼ ਦੀ ਤਰੱਕੀ ਦੀ ਮਜ਼ਬੂਤ ਨੀਂਹ ਰੱਖਦੇ ਹਨ।ਉਨ੍ਹਾਂਨੇ ਕਿਹਾ ਕਿ ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ,ਜੋ ਮਿਹਨਤੀ ਵਰਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ।ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ,ਜੋ ਆਪਣੇ ਪਸੀਨੇ ਨਾਲ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਨ।

ਉਨ੍ਹਾਂ ਨੇ ਸਭ ਨੂੰ ਮਜ਼ਦੂਰਾਂ ਦੀ ਮਿਹਨਤ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਰਹਿਣ ਦੀ ਪ੍ਰੇਰਣਾ ਦਿੱਤੀ।ਖੋਜੇਵਾਲ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਮਜ਼ਦੂਰਾਂ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦੇ ਬਿਨ੍ਹਾਂ ਸਮਾਜ ਦੀ ਪ੍ਰਗਤੀ ਅਸੰਭਵ ਹੈ।ਖੋਜੇਵਾਲ ਨੇ ਕਿਹਾ ਕਿ ਮਜ਼ਦੂਰ ਸਮਾਜ ਲਈ ਬਹੁਤ ਮਹੱਤਵਪੂਰਨ ਹਨ।ਉਹ ਆਪਣੇ ਸਾਰੇ ਕੰਮ ਕਰਦੇ ਹਨ।ਪਰ ਫਿਰ ਵੀ ਸਮਾਜ ਵਿਚ ਉਨ੍ਹਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ ਜਾਂਦਾ ਹੈ।ਉਨ੍ਹਾਂ ਨਾਲ ਬੈਠ ਕੇ ਗੱਲ ਕਰਨੀ ਵੀ ਸਮਾਜ ਵੱਲੋਂ ਮਾੜਾ ਸਮਝਿਆ ਜਾਂਦਾ ਹੈ।ਲੋਕਾਂ ਦਾ ਕੰਮ ਮਜ਼ਦੂਰਾਂ ਨਾਲ ਹੀ ਚੱਲਦਾ ਹੈ ਪਰ ਲੋਕਾਂ ਨੂੰ ਮਜ਼ਦੂਰਾਂ ਦੀ ਕਦਰ ਨਹੀਂ ਹੈ।ਜ਼ਿਆਦਾਤਰ ਮਜ਼ਦੂਰਾਂ ਨਾਲ ਛੂਤ-ਅਛੂਤ ਕੀਤੀ ਜਾਂਦੀ ਹੈ।ਜਿਵੇਂ ਕਿ ਉਨ੍ਹਾਂ ਨੂੰ ਅਲੱਗ ਭਾਂਡਿਆਂ ਵਿਚ ਖਾਣਾ ਦਿੱਤਾ ਜਾਂਦਾ ਹੈ।

ਲੋਕ ਉਨ੍ਹਾਂ ਨੂੰ ਇੱਜ਼ਤ ਨਾਲ ਨਹੀਂ ਬੁਲਾਉਂਦੇ ਤੇ ਹਮੇਸ਼ਾਂ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹਨ।ਸਾਨੂੰ ਮਜ਼ਦੂਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।ਉਨ੍ਹਾਂ ਨੂੰ ਚੰਗੇ ਲਹਿਜੇ ਨਾਲ ਬੁਲਾਉਣਾ ਚਾਹੀਦਾ ਹੈ।ਉਨ੍ਹਾਂ ਨਾਲ ਗੱਲ ਕਰਨ ਤੇ ਸ਼ਰਮਿੰਦਾ ਨਹੀਂ ਸਗੋਂ ਮਾਣ ਹੋਣਾ ਚਾਹੀਦਾ ਹੈਅਸੀਂ ਦੇਖ ਰਹੇ ਹਾਂ ਕਿ ਸਮੇਂ ਦੇ ਨਾਲ-ਨਾਲ ਤਰੱਕੀ ਹੋ ਰਹੀ ਹੈ,ਨਵੀਂ ਤਕਨਾਲੋਜੀ ਆ ਰਹੀ ਹੈ ਅਤੇ ਇਸ ਤਕਨਾਲੋਜੀ ਦੀ ਬਦੌਲਤ ਮਸ਼ੀਨੀਕਰਨ ਵਿਚ ਵਾਧਾ ਹੋ ਰਿਹਾ ਹੈ।ਇਸ ਮਸ਼ੀਨੀਕਰਨ ਨਾਲ ਸਮੇਂ ਦੀ ਬੱਚਤ ਅਤੇ ਹੋਰ ਵੀ ਕਈ ਲਾਭ ਹੋਏ ਹਨ ਪਰ ਕਈ ਲੋਕਾਂ ਦਾ ਰੁਜ਼ਗਾਰ ਇਨ੍ਹਾਂ ਮਸ਼ੀਨਾਂ ਨੇ ਖੋਹ ਲਿਆ ਹੈ।ਅਸੀਂ ਜਾਣਦੇ ਹਾਂ ਕਿ ਮਜ਼ਦੂਰਾਂ ਬਿਨਾਂ ਕੋਈ ਵੀ ਮਕਾਨ,ਫੈਕਟਰੀਆਂ ਜਾਂ ਵੱਡੀਆਂ-ਵੱਡੀਆਂ ਇਮਾਰਤਾਂ ਆਦਿ ਨਹੀਂ ਬਣ ਸਕਦੀਆਂ।

ਪੁਰਾਣੇ ਸਮੇਂ ਵਿਚ ਮਜ਼ਦੂਰ ਹੀ ਸਾਰਾ ਕੰਮ ਕਰਦੇ ਸਨ ਪਰ ਅੱਜ ਦੇ ਸਮੇਂ ਵਿਚ ਮਜ਼ਦੂਰਾਂ ਦੇ ਕੰਮ ਮਸ਼ੀਨਾਂ ਕਰ ਰਹੀਆਂ ਹਨ ਭਾਵ ਮਜ਼ਦੂਰਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ।ਇਕ ਮਜ਼ਦੂਰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਜ਼ਦੂਰੀ ਕਰਦਾ ਹੈ ਪਰ ਮਸ਼ੀਨਾਂ ਕਾਰਨ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ।ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਭੁੱਖੇ ਰਹਿੰਦੇ ਹਨ ਅਤੇ ਸਕੂਲ ਨਹੀਂ ਜਾ ਪਾਉਂਦੇ।ਉਨ੍ਹਾਂ ਦੇ ਬੁੱਢੇ ਮਾਤਾ-ਪਿਤਾ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਪਾਉਂਦੇ।ਉਨ੍ਹਾਂਨੇ ਕਿਹਾ ਮਜ਼ਦੂਰਾਂ ਲਈ ਸਰਕਾਰ ਨੂੰ ਕਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਨੌਕਰੀਆਂ ਜਾਂ ਆਰਥਿਕ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਤਪਾਲ ਸਿੰਘ ਫੌਜੀ ਪੰਜਾਬ ਪਰਧਾਨ ਅਤੇ ਨਿਰਮਲ ਨਾਹਰ ਪੰਜਾਬ ਚੇਅਰਮੈਨ, ਮਹਿੰਦਰ ਸਿੰਘ ਬਲੇਰ,ਸੰਨੀ ਬੈਂਸ,ਸੋਨੂੰ ਔਜਲਾ, ਲੱਕੀ ਸਰਪੰਚ ਅਤੇ ਹੌਰ ਪਰਬੰਧਕ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button