ताज़ा खबरपंजाब

ਬੇਵਕਤੀ ਮੌਤ ਦੇ ਕਾਰਨ ਪਿੰਡ ਗੁਨੋਵਾਲ ਵਿੱਚ ਸੋਗ ਦੀ ਲਹਿਰ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗੁੰਨੋਵਾਲ ਵਿਖੇ ਉਸ ਵਕਤ ਸੋਗ ਦੀ ਲਹਿਰ ਦਾ ਕੋਈ ਅੰਤ ਹੀ ਨਹੀਂ ਰਿਹਾ ਜਦੋਂ ਚੜਦੀ ਉਮਰੇ ਨੌਜਵਾਨ ਗੱਭਰੂ ਬਿਕਰਮਜੀਤ ਸਿੰਘ ਨੇ ਆਪਣੇ ਬੇਟੇ 10 ਸਾਲ ਦੇ ਕਰੀਬ ਉਮਰ ਵਾਲੇ ਨੂੰ ਤੇ ਧਰਮ ਪਤਨੀ ਦੇ ਨਾਲ ਨਾਲ ਇੱਕਲੋਤੀ ਭੈਣ ਸਮੇਤ ਸਮੂਹ ਰਿਸ਼ਤੇਦਾਰ ਸੱਜਣਾ ਮਿੱਤਰਾਂ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਬੀਤੇ ਦਿਨੀਂ ਮੌਤ ਨੂੰ ਗਲੇ ਲਗਾ ਲਿਆ।

 ਬਿਕਰਮਜੀਤ ਸਿੰਘ ਦੇ ਰੂਹ ਦੇ ਕਲਿਆਣ ਲਈ ਪਰਸੋ ਰੋਜ ਤੋਂ ਰੱਖੇ ਸ੍ਰੀ ਅਖੰਡ ਪਾਠ ਜੀ ਦੇ ਅੱਜ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਇਸ ਮੌਕੇ ਸੱਜਮ ਸੁਨੇਹਿਆਂ ਵੱਲੋਂ ਬਿਕਰਮਜੀਤ ਨਾਲ ਬੀਤੇ ਪਲਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਕਰਮਜੀਤ ਸਿੰਘ ਆਪਣੇ ਪ੍ਰਵਾਰ ਵਿੱਚੋਂ ਇਕੱਲਾ ਹੀ ਮਰਦ ਵਿਅਕਤੀ ਰਹਿ ਗਿਆ ਸੀ ਇਸ ਦੇ ਪਿਤਾ ਸ ਮਿਲਖਾ ਸਿੰਘ ਅਤੇ ਵੱਡਾ ਭਰਾ ਵੀ ਇਸ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਵਿਛੋੜਾ ਦਿੱਤਾ ਸੀ ਜੋ ਘਰ ਦਾ ਗੁਜਾਰਾ ਸਿਰਫ ਤੇ ਸਿਰਫ ਬਿਕਰਮਜੀਤ ਸਿੰਘ ਹੀ ਚੱਲਾ ਰਿਹਾ ਸੀ। ਇਸ ਮੌਕੇ ‘ਤੇ ਪਿੰਡ ਦੇ ਸਰਪੰਚ ਅਤੇ ਮੈਂਬਰਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰੇਕ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Show More

Related Articles

Leave a Reply

Your email address will not be published. Required fields are marked *

Back to top button