ताज़ा खबरपंजाब

ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ : ਗਗਨਦੀਪ ਸਿੰਘ ਏ.ਆਰ

ਜੰਡਿਆਲਾ ਗੁਰੂ, 19ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਓਲੀਵ ਗਾਰਡਨ ਰੈਸਟੂਰੈਂਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਏ.ਆਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪੰਜਾਬ ਵਿੱਚ ਚੱਲ ਰਹੇ ਆਪ ਦੀ ਸਰਕਾਰ ਦੀ ਕਨੂੰਨੀ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਗਈ ਹੈ। ਹਰ ਗਲੀ ਮੁਹੱਲੇ ਵਿੱਚ ਨਸ਼ੇ ਦਾ ਬੋਲਬਾਲਾ ਹੈ ।ਏਥੋਂ ਦੇ ਨਵੀਂ ਪੀੜ੍ਹੀ ਨਸ਼ੇ ਦੇ ਦਲਦਲ ਵਿੱਚ ਪੂਰੀ ਤਰ੍ਹਾਂ ਫਸੀ ਹੋਈ ਹੈ। ਪਿੱਛਲੇ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨਾਲ ਝੂਠੇ ਵਾਅਦੇ ਅਤੇ ਲੋਕਾਂ ਨੂੰ ਗੁਮਰਾਹ ਕਰ ਇਹ ਸਰਕਾਰ ਸੱਤਾ ਵਿਚ ਆਈ ਅਤੇ ਕੁਰਸੀ ਮਿਲਦੇ ਹੀ ਸਾਰੇ ਵਾਅਦੇ ਭੁੱਲ ਚੁੱਕੇ ਹਨ।

ਜਿਸ ਕਰਕੇ ਏਥੋਂ ਦੇ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਹਨ ਕਿਉਂਕਿ ਪੰਜਾਬ ਵਿਚ ਨਸ਼ਾ ਦੀ ਪੂਰਤੀ ਲਈ ਗ਼ਲਤ ਕੰਮਾਂ ਵੱਲ ਧੱਕੇ ਜਾ ਰਹੇ ਹਨ ਜਿਸ ਕਰਕੇ ਦਿਨ ਦਿਹਾੜੇ ਲੁੱਟਖੋਹ, ਚੋਰੀ ਡਕੈਤੀ ,ਰਾਹ ਚਲਦੇ ਮਹਿਲਾਵਾਂ ਨਾਲ ਝਪਟਮਾਰ ਆਮ ਹੋ ਗਿਆ ਹੈ ਜਿਸ ਦੇ ਕਰਕੇ ਲੋਕਾਂ ਵਿੱਚ ਡਰ ਦਾ ਮਹੌਲ ਬਣ ਗਿਆ ਹੈ। ਇਸੇ ਕੜੀ ਦੇ ਤਹਿਤ ਪਿੱਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਐਸ. ਸੀ.ਮੋਰਚਾ ਪੰਜਾਬ ਦੇ ਬਲਵਿੰਦਰ ਗਿੱਲ ਨੂੰ ਅਣਪਛਾਤੇ ਵਿਅਕਤੀ ਵੱਲੋਂ ਘਰ ਵਿਚ ਘੁੱਸ ਕੇ ਗੋਲੀ ਚਲਾਈ ਗਈ ਜੋ ਮੂੰਹ ਦੇ ਜਬੜੇ ਤੋਂ ਹੁੰਦੇ ਹੋਏ ਬਾਹਰ ਨਿਕਲ ਗਈ ਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਹਨ।ਅੱਗੇ ਉਹਨਾਂ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਬਚ ਗਈ। ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਹੱਥ ਖ਼ਾਲੀ ਹਨ ਅਤੇ ਹਤਿਆਰੇ ਨੂੰ ਕਾਬੂ ਕਰਨ ਵਿੱਚ ਨਾਕਾਮ ਹਨ ਜਿਸ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਰਾਸ਼ਟਰਪਤੀ ਸ਼ਾਸਨ ਜਲਦ ਲਗਾਈ ਜਾਵੇ ਤਾਂ ਜੋ ਲੋਕ ਸੁੱਖ ਸ਼ਾਂਤੀ ਨਾਲ ਰਹਿ ਸਕਣ।

Show More

Related Articles

Leave a Reply

Your email address will not be published. Required fields are marked *

Back to top button