
ਜੰਡਿਆਲਾ ਗੁਰੂ, 10 ਜੁਲਾਈ (ਕੰਵਲਜੀਤ ਸਿੰਘ, ਸਾਹਿਲ ਗੁਪਤਾ) : ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੀ ਅੱਜ ਸੂਬਾ ਪੱਧਰੀ ਮੀਟਿੰਗ ਰਾਸ਼ਟਰੀ ਪ੍ਰਧਾਨ ਸ਼੍ਰੀ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਬੀਬੀ ਕੌਲਾਂ ਜੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਹੋਈ। ਇਸ ਸੂਬਾ ਪੱਧਰੀ ਮੀਟਿੰਗ ਵਿੱਚ ਪੰਜਾਬ ਭਰ ਤੋਂ ਆਏ ਵੱਖ ਵੱਖ ਅਖਬਾਰਾਂ ਅਤੇ ਟੀ ਵੀ ਚੈਨਲਾਂ ਦੇ ਪੱਤਰਕਾਰ ਨੇ ਸ਼ਿਰਕਤ ਕੀਤੀ।ਇਸ ਸੂਬਾ ਪੱਧਰੀ ਮੀਟਿੰਗ ਦੌਰਾਨ ਇਕ ਫ੍ਰੀ ਮੈਡੀਕਲ ਕੈਂਪ ਦਾ ਅਯੋਜਨ ਵੀ ਕੀਤਾ ਗਿਆ। ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕੀਤਾ।
ਮੀਟਿੰਗ ਦੌਰਾਨ ਉਚੇ ਮਿਆਰ ਦੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ ਡੀ ਸੀ ਪੀ ਲਾ ਐਂਡ ਆਰਡਰ,ਸ਼੍ਰੀ ਕੁਲਦੀਪ ਸਿੰਘ ਡੀ ਐਸ ਪੀ ਜੰਡਿਆਲਾ ਗੁਰੂ, ਹਰਪ੍ਰੀਤ ਸਿੰਘ ਆਹਲੂਵਾਲੀਆ ( ਆਪ ਦੇ ਪੰਜਾਬ ਸੰਜੁਕਤ ਸਕੱਤਰ),ਕੰਵਰ ਰਜਿੰਦਰ ਸਿੰਘ ਸਾਬਕਾ ਪ੍ਰਧਾਨ ਬਾਰ ਐਸੋ, ਸੰਜੀਵ ਅਰੋੜਾ (ਭਾਜਪਾ ਵਪਾਰ ਮੰਡਲ ਪ੍ਰਧਾਨ ਅੰਮ੍ਰਿਤਸਰ),ਡਾ ਗੁਰਇਕਬਾਲ ਸਿੰਘ ਛੀਨਾ ਹੱਡੀਆਂ ਦੇ ਰੋਗਾਂ ਦੇ ਮਾਹਿਰ, ਡਾ ਰੋਹਿਤ ਕਪੂਰ ਦਿਲ ਦੇ ਰੋਗਾਂ ਦੇ ਮਾਹਿਰ, ਡਾ ਸੁਰਜੀਤ ਸਿੰਘ ਹੱਡੀਆਂ ਰੋਗਾਂ ਦੇ ਮਾਹਿਰ,ਅਸ਼ਵਨੀ ਕੁਮਾਰ ਕੁੱਕੂ ਸ਼ਿਵ ਸੇਨਾ ਬਾਲ ਠਾਕਰੇ ਮੀਤ ਪ੍ਰਧਾਨ ਪੰਜਾਬ, ਸੰਜੀਵ ਕੁਮਾਰ ਡਿੰਪੀ ਮਹੰਤ ਸਮਾਜ ਸੇਵਕ, ਪਰਵਿੰਦਰ ਕੌਰ ਪ੍ਰਧਾਨ ਪ੍ਰਧਾਨ ਵੁਮੈਨ ਸੈਲ ਪੁੱਜੇ ਤੇ ਆਏ ਹੋਏ ਪਤਰਕਾਰਾਂ ਨੂੰ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸੰਗਠਨ ਦੇ ਸਰਪ੍ਰਸਤ ਇੰਦਰਜੀਤ ਅਰੋੜਾ,ਹਰਸ਼ ਪੁੰਜ ਮੈਨੇਜਿੰਗ ਡਾਇਰੈਕਟਰ,ਨਰਿੰਦਰ ਰਾਏ ਐਡੀਟਰ ਅਵਾਜੇ ਪੰਜਾਬ,ਕੰਵਲਜੀਤ ਸਿੰਘ ਵਾਲੀਆ,ਗੁਰਪਾਲ ਸਿੰਘ ਰਾਏ, ਜੰਡਿਆਲਾ ਗੁਰੂ ਤੋਂ ਪ੍ਰਧਾਨ ਰਾਮ ਸ਼ਰਨਜੀਤ ਸਿੰਘ,ਸੁਖਜਿੰਦਰ ਸਿੰਘ, ਕੰਵਲਜੀਤ ਸਿੰਘ ਲਾਡੀ, ਸਾਹਿਬ ਦਿਆਲ,ਮੋਹਨ ਹੰਸ, ਕੇਵਲ ਸਿੰਘ ਸਰਪੰਚ,ਰਜੇਸ਼ ਕੌਂਡਲ,ਪ੍ਰਦੀਪ ਗੋਇਲ,ਰਾਣਾ ਬੁਗ,ਸੁਨੀਲ ਗੁਪਤਾ, ਦਵਾਰਕਾ ਨਾਥ ਰਾਣਾ,ਸੁਮੀਤ ਗੋਇਲ,ਮੈਡਮ ਨਿਤੀਕਾ,ਸੁਸ਼ੀਲ ਸ਼ਰਮਾ,ਜਸਵਿੰਦਰ ਸਿੰਘ ਕੋਟਸੁੱਖੀਆਂ,ਗੁਰਮੀਤ ਸਿੰਘ ਸੂਰੀ,ਮੁਕੇਸ਼ ਬੇਦੀ,ਵਿਪਿਨ,ਦਵਿੰਦਰ ਪੁਰੀ,ਰਕੇਸ਼ ਅਰੋੜਾ ,ਰਾਜਨ ਸ਼ਰਮਾ, ਹਰਵਿੰਦਰ ਸਿੰਘ ਲਖਵਿੰਦਰ ਸਿੰਘ,ਮਨੀ,ਸੰਜੇ ਕਪੂਰ,ਰਣਜੀਤ ਸਿੰਘ,ਕੇਸ਼ਵ,ਗੁਰਦੀਪ ਸਿੰਘ,ਸੁਬਾਸ਼,ਕੇਵਲ ਕਟੋਚ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਅਤੇ ਅਗਾਂਹ ਵੀ ਇਸ ਤਰਾਂ ਇਕਮੁੱਠ ਹੋ ਕੇ ਚੱਲਣ ਦਾ ਫੈਂਸਲਾ ਲਿਆ।













