ताज़ा खबरपंजाब

ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸਿਏਸ਼ਨ ਨੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਦਾ ਕੀਤਾ ਸਵਾਗਤ

ਜੰਡਿਅਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ.ਰਜਿ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਹੀ ਹੇਠ ਅੱਜ ਪੱਤਰਕਾਰ ਭਾਈਚਾਰੇ ਨੇ ਅੰਮ੍ਰਿਤਸਰ ਦੇ ਨਵ ਨਿਯੂਕਤ ਡਿਪਟੀ ਕਮਿਸ਼ਨਰ ਆਫ ਪੁਲਿਸ ਪਰਮਿੰਦਰ ਸਿੰਘ ਭੰਡਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਭੰਡਾਲ ਨੇ ਕਿਹਾ ਕਿ ਉਹਨਾਂ ਨੂੰ ਗੁਰੂ ਨਗਰੀ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਓਹਨਾ ਕਿਹਾ ਕਿ ਕਿਸੇ ਵੀ ਤਰਾਂ ਦੇ ਜੁਰਮ ਨੂੰ ਪੁਲਿਸ ਪ੍ਰਸਾਸ਼ਨ ਬਰਦਾਸ਼ਤ ਨਹੀਂ ਕਰੇਗਾ। ਸ੍ਰ ਭੰਡਾਲ ਨੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਜੁਰਮ ਤੇ ਨਕੇਲ ਕਸੀ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ ਭੰਡਾਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਖ਼ਬਰ ਜਾਂ ਫਿਰ ਲੋੜ ਸਮੇਂ ਪੱਤਰਕਾਰ ਓਹਨਾ ਨਾਲ ਸੰਪਰਕ ਕਰ ਸਕਦੇ ਹਨ। ਭੰਡਾਲ ਨੇ ਯਕੀਨ ਦਿਵਾਉਂਦਿਆ ਕਿਹਾ ਕਿ ਅਜਿਹੇ ਸਮੇਂ ਵਿੱਚ ਪੁਲਿਸ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਮਿਲੇਗਾ। ਇਸ ਮੌਕੇ ਸੰਜੀਵ ਪੁੰਜ ਆਲ ਇੰਡੀਆ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦੇ ਨਾਲ ਸੀਨੀਅਰ ਆਗੂਆਂ ਵਲੋਂ ਸ੍ਰ ਪਰਮਿੰਦਰ ਸਿੰਘ ਭੰਡਾਲ ਨੂੰ ਸ਼ਿਰੋਪਾ ਭੇਟ ਕਰਦਿਆਂ ਸਵਾਗਤ ਕੀਤਾ ਗਿਆ। ਇਸ ਮੋਕੇ ਸੁਨੀਲ ਗੁਪਤਾ ਸਕੱਤਰ ਸਕੱਤਰ, ਗੁਰਮੀਤ ਸਿੰਘ ਸੂਰੀ ਪ੍ਰੈਸ ਸਕੱਤਰ ਅੰਮ੍ਰਿਤਸਰ ਸਿਟੀ, ਪ੍ਰਦੀਪ ਗੋਇਲ,ਸੁਮੀਤ, ਸੀਨੀਅਰ ਵਾਈਸ ਪ੍ਰਧਾਨ, ਨਿਰਮਲ ਸਿੰਘ ਚੌਹਾਨ,ਹਰਸ਼ ਪੁੰਜ ਮੁੱਖ ਪ੍ਰਬੰਧਕ,ਸਾਹਿਲ ਗੁਪਤਾ, ਹਰਜਿੰਦਰ ਸਿੰਘ,ਅਮਿਤ,ਸੰਜੇ ਕਪੂਰ ਆਦਿ ਹਾਜਿਰ ਸਨ।

Show More

Related Articles

Leave a Reply

Your email address will not be published. Required fields are marked *

Back to top button