ताज़ा खबरपंजाब

ਪੈਰਾ ਸ਼ੂਟਰ ਦਲਬੀਰ ਸਿੰਘ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ

ਅੰਮ੍ਰਿਤਸਰ, 18 ਫਰਵਰੀ (ਸੁਖਵਿੰਦਰ ਬਾਵਾ) : ਪੰਜਾਬ ਦੇ ਹੋਣਹਾਰ ਪੈਰਾ ਸ਼ੂਟਰ ਦਲਬੀਰ ਸਿੰਘ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਨੇ 6ਵੀਂ ਨੈਸ਼ਨਲ ਪੈਰਾ ਗੇਮਜ਼ ਵਿੱਚ ਸ਼ਾਨਦਾਰ ਰਾਸ਼ਟਰੀ ਸਰਵੋਤਮ ਸਕੋਰ ਹਾਸਲ ਕਰਕੇ ਫ਼ਰਾਂਸ ਵਿੱਚ ਹੋਣ ਵਾਲੀ WSPS ਗ੍ਰੈਂਡ ਪ੍ਰੀ-2026 ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਸਿੰਘ ਨੇ ਕਿਹਾ ਕਿ “ਮੈਂ ਬੇਹੱਦ ਖੁਸ਼ ਅਤੇ ਭਾਵੁਕ ਮਹਿਸੂਸ ਕਰ ਰਿਹਾ ਹਾਂ। ਇਹ ਉਪਲੱਬਧੀ ਮੇਰੇ ਕੋਚ ਸਾਹਿਬਾਨ, ਪਰਿਵਾਰ, ਦੋਸਤਾਂ ਅਤੇ ਟੀਮ ਦੇ ਅਟੱਲ ਸਹਿਯੋਗ ਦਾ ਨਤੀਜਾ ਹੈ। ਮੈਂ ਫ਼ਰਾਂਸ ਗ੍ਰੈਂਡ ਪ੍ਰੀ-2026 ਲਈ ਕਵਾਲੀਫਾਈ ਕਰਨ ‘ਤੇ ਧੰਨਵਾਦੀ ਹਾਂ ਅਤੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਉਤਸੁਕ ਹਾਂ। ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ ਅਤੇ ਇਸ ਮੌਕੇ ਦਾ ਪੂਰਾ ਲਾਭ ਲਵਾਂਗਾ।”

ਦਲਬੀਰ ਸਿੰਘ ਦੀ ਕਠਿਨ ਮਿਹਨਤ ਅਤੇ ਸਮਰਪਣ ਰੰਗ ਲੈ ਆਏ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਫ਼ਰਾਂਸ ਵਿੱਚ ਹੋਣ ਵਾਲੀ ਗ੍ਰੈਂਡ ਪ੍ਰੀ ਵਿੱਚ ਭਾਰਤ ਲਈ ਆਪਣੀ ਛਾਪ ਛੱਡਣਗੇ।

Show More

Related Articles

Leave a Reply

Your email address will not be published. Required fields are marked *

Back to top button