ताज़ा खबरपंजाब

ਪਿੰਡ ਵਡਾਲਾ ਜੌਹਲ ਵਿਖੇ ਵਿਕਾਸ ਕਾਰਜ਼ ਜ਼ੋਰਾਂ ਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿਆਂਗੇ : ਸੂਬੇਦਾਰ ਛਨਾਖ ਸਿੰਘ

ਜੰਡਿਆਲਾ ਗੁਰੂ, 15 ਫਰਵਰੀ (ਕੰਵਲਜੀਤ ਸਿੰਘ ਲਾਡੀ) : ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਛਨਾਖ ਸਿੰਘ ਜੌਹਲ ਦੀ ਅਗਵਾਈ ਹੇਠ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਵਡਾਲਾ ਜੌਹਲ ਵਿਖੇ ਵਿਕਾਸ ਕਾਰਜ਼ ਜ਼ੋਰਾਂ ਨਾਲ ਚੱਲ ਰਹੇ ਹਨ ‌।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂ ਸੂਬੇਦਾਰ ਛਨਾਖ ਸਿੰਘ ਜੌਹਲ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਨਵਾਂ ਪਿੰਡ ਤੋਂ ਵਡਾਲਾ ਜੌਹਲ ਵਾਲੀ ਸੜਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਪਿੰਡ ਵਡਾਲਾ ਜੌਹਲ ਵਿਖੇ ਗਲੀਆਂ, ਨਾਲੀਆਂ ਤੇ ਸੜਕ ਦੇ ਨਾਲ ਪੈਂਦਾ ਨਾਲਾ ਬਣ ਰਿਹਾ ਹੈ ਜੋ ਬਹੁਤ ਹੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਵੇਗਾ । ਸੂਬੇਦਾਰ ਛਨਾਖ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਰੇ ਹੀ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਅਵਤਾਰ ਸਿੰਘ ਫ਼ੌਜੀ, ਮੈਂਬਰ ਪੰਚਾਇਤ ਦਿਲਬਾਗ ਸਿੰਘ ਬੱਗੋ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ ਫ਼ੌਜੀ, ਬਿੱਟੂ ਮਿਸਤਰੀ, ਆਪ ਆਗੂ ਨਰੇਸ਼ ਪਾਠਕ, ਪੱਤਰਕਾਰ ਡਾਕਟਰ ਦਲੇਰ ਸਿੰਘ ਜੌਹਲ, ਸਰਬਜੀਤ ਸਿੰਘ ਡਿੰਪੀ, ਆਪ ਆਗੂ ਸੁਖਬਾਜ ਸਿੰਘ ਰੰਧਾਵਾ ਅੱਡਾ ਡੱਡੂਆਣਾ, ਜਗੀਰ ਸਿੰਘ ਯੂਪੀਵਾਲੇ, ਹਰਮੀਤ ਸਿੰਘ ਫ਼ੌਜੀ, ਮਾਸਟਰ ਹੀਰਾ ਸਿੰਘ ਰਸੂਲਪੁਰ ਕਲਾਂ ਸਿੰਘ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button